ਚੀਨ ਨੇ ਤਿਆਰ ਕੀਤੀ ਸੁਪਰ ਹਾਈ-ਸਪੀਡ ਟਰੇਨ, ਇਕ ਘੰਟੇ ''ਚ ਤੈਅ ਕਰਦੀ ਹੈ 620 ਕਿਲੋਮੀਟਰ

01/19/2021 6:04:25 PM

ਬੀਜਿੰਗ (ਬਿਊਰੋ): ਚੀਨ ਨੇ ਤਕਨਾਲੋਜੀ ਦੇ ਖੇਤਰ ਵਿਚ ਸ਼ਾਨਦਾਰ ਤਰੱਕੀ ਕੀਤੀ ਹੈ। ਚੀਨ ਨੇ ਆਪਣੀ ਨਵੀਂ ਤੇਜ਼ ਗਤੀ ਵਾਲੀ ਮਗਲੇਵ ਟਰੇਨ ਦਾ ਪ੍ਰੋਟੋਟਾਈਪ ਪੇਸ਼ ਕੀਤਾ ਹੈ। ਇਹ ਟਰੇਨ 620 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਦੌੜ ਸਕਦੀ ਹੈ। ਇਹ ਉੱਚ ਤਾਪਮਾਨ ਸੁਪਰਕੰਡਕਟਿੰਗ (HTS) ਪਾਵਰ 'ਤੇ ਚੱਲਦੀ ਹੈ ਜਿਸ ਨਾਲ ਲੱਗਦਾ ਹੈ ਕਿ ਇਹ ਚੁੰਬਕੀ ਟ੍ਰੈਕਸ 'ਤੇ ਤੈਰ ਰਹੀ ਹੋਵੇ। 21 ਮੀਟਰ ਲੰਬਾ ਇਹ ਪ੍ਰੋਟੋਟਾਈਪ ਮੀਡੀਆ ਦੇ ਸਾਹਮਣੇ ਚੇਂਗਡੂ ਵਿਚ ਲਾਂਚ ਕੀਤਾ ਗਿਆ। ਯੂਨੀਵਰਸਿਟੀ ਖੋਜੀਆਂ ਨੇ 165 ਮੀਟਰ ਦਾ ਟ੍ਰੈਕ ਬਣਾਇਆ, ਜਿਸ 'ਤੇ ਟਰੇਨ ਦੀ ਲੁਕ ਅਤੇ ਅਨੁਭਵ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਪ੍ਰੋਟੋਟਾਈਪ 'ਤੇ ਕੰਮ ਕਰਨ ਵਾਲੇ ਪ੍ਰੋਫੈਸਰ ਚੁਆਨ ਦਾ ਕਹਿਣਾ ਹੈਕਿ ਇਹ ਟਰੇਨ 3-10 ਸਾਲ ਵਿਚ ਆਪਰੇਸ਼ਨਲ ਹੋ ਸਕਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਿਚੁਆਨ ਦੇ ਨੇੜੇ ਦੁਰਲੱਭ ਸਰੋਤ ਹਨ ਜੋ ਸਥਾਈ ਚੁੰਬਕੀ ਟ੍ਰੈਕ ਦੇ ਨਿਰਮਾਣ ਲਈ ਲਾਭਕਾਰੀ ਹੋ ਸਕਦੇ ਹਨ। ਇਸ ਨਾਲ ਪ੍ਰਯੋਗਾਂ ਨੂੰ ਤੇਜ਼ੀ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਤੇਜ਼ ਗਤੀ ਵਾਲਾ ਨੈੱਟਵਰਕ ਹੈ ਜੋ 37 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਖੇਤਰ ਵਿਚ ਫੈਲਿਆ ਹੋਇਆ ਹੈ। ਸਭ ਤੋਂ ਤੇਜ਼ ਵਪਾਰਕ ਆਪਰੇਟ ਹੋ ਰਹੀ ਟਰੇਨ ਸ਼ੰਘਾਈ ਮਗਲੇਵ ਵੀ ਇੱਥੇ ਹੈ।

PunjabKesari

ਵਿੰਟਰ ਓਲਪਿੰਕਸ ਦੀ ਤਿਆਰੀ
ਦੇਸ਼ ਦੀ ਸਭ ਤੋਂ ਤੇਜ਼ ਗਤੀ ਗਤੀ ਵਾਲੀ ਟਰੇਨ ਮਗਲੇਵ 2003 ਵਿਚ ਚੱਲਣੀ ਸ਼ੁਰੂ ਹੋ ਗਈ ਸੀ।ਇਸ ਦੀ ਵੱਧ ਤੋਂ ਵੱਧ ਗਤੀ 431 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸ਼ੰਘਾਈ ਪੁਡੋਨਸ ਹਵਾਈ ਅੱਡੇ ਨੂੰ ਸ਼ੰਘਾਈ ਦੇ ਪੂਰਬੀ ਸਿਰੇ 'ਤੇ ਲੋਂਗਯਾਗ ਰੋਡ ਨਾਲ ਜੋੜਦੀ ਹੈ। ਚੀਨ 2022 ਤੱਕ ਬੁਨਿਆਦੀ ਢਾਂਚੇ ਵਿਚ ਹੋਰ ਜ਼ਿਆਦਾ ਵਿਕਾਸ ਕਰਨਾ ਚਾਹੁੰਦਾ ਹੈ ਜਦੋਂ ਦੇਸ਼ ਦੀ ਰਾਜਧਾਨੀ ਬੀਜਿੰਗ ਵਿਚ ਵਿੰਟਰ ਓਲਪਿੰਕਸ ਹੋਣ ਵਾਲੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵਾਇਰਸ ਦੇ ਡਰੋਂ 3 ਮਹੀਨਿਆਂ ਤੋਂ ਏਅਰਪੋਰਟ "ਚ ਲੁਕਿਆ ਭਾਰਤੀ ਵਿਅਕਤੀ ਗ੍ਰਿਫ਼ਤਾਰ

ਪਿਛਲੇ ਸਾਲ ਚੀਨ ਨੇ 174 ਕਿਲੋਮੀਟਰ ਤੇਜ਼ ਗਤੀ ਵਾਲੀ ਰੇਲਵੇ ਲਾਈਨ ਸ਼ੁਰੂ ਕੀਤੀ ਸੀ ਜੋ 2022 ਵਿਚ ਵਿੰਟਰ ਓਲਪਿੰਕਸ ਦੀ ਹੋਸਟ ਸਿਟੀ ਝਾਂਗਜਿਯਾਕੋਊ ਨੂੰ ਬੀਜਿੰਗ ਨਾਲ ਜੋੜਦੀ ਹੈ। ਇਸ ਨਾਲ ਸਫਰ ਦਾ ਸਮਾਂ 2-3 ਘੰਟੇ ਤੋਂ ਘੱਟ ਕੇ 47 ਮਿੰਟ ਦਾ ਰਹਿ ਗਿਆ। ਇਸੇ ਮਹੀਨੇ ਦੇਸ਼ ਵਿਚ ਖਾਸ ਬੁਲੇਟ ਟਰੇਨ ਚੱਲੀ ਹੈ ਜੋ ਘੱਟ ਤਾਪਮਾਨ 'ਤੇ ਆਪਰੇਸ਼ਨ ਲਈ ਬਣਾਈ ਗਈ ਹੈ। CR400AF-G ਟਰੇਨ 350 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ 'ਤੇ ਮਾਈਨਸ 40 ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਵੀ ਚੱਲ ਸਕਦੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News