ਚੀਨ ’ਚ ਭਾਰੀ ਤੂਫਾਨ, 8 ਲੋਕਾਂ ਦੀ ਮੌਤ

Thursday, Aug 29, 2019 - 01:47 PM (IST)

ਚੀਨ ’ਚ ਭਾਰੀ ਤੂਫਾਨ, 8 ਲੋਕਾਂ ਦੀ ਮੌਤ

ਬੀਜਿੰਗ (ਵਾਰਤਾ)— ਚੀਨ ਦੇ ਦੱਖਣੀ ਸੂਬੇ ਹੇਨਨ ਵਿਚ ਵੀਰਵਾਰ ਸਵੇਰੇ ਭਿਆਨਕ ਤੂਫਾਨ ਆਇਆ। ਇਸ ਤੂਫਾਨ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਤੂਫਾਨ ਇੰਨਾ ਤੇਜ਼ ਸੀ ਕਿ ਇਕ ਉਸਾਰੀ ਅਧੀਨ ਇਮਾਰਤ ਢਹਿ ਗਈ ਜਿਸ ਦੇ ਮਲਬੇ ਵਿਚ ਦੱਬ ਕੇ 8 ਲੋਕਾਂ ਦੀ ਮੌਤ ਹੋ ਗਈ। ਤੂਫਾਨ ਕਾਰਨ ਦੋ ਹੋਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਸਥਾਨਕ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਅਤੇ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।


author

Vandana

Content Editor

Related News