ਚੀਨ ''ਚ ਭਾਰੀ ਬਰਫਬਾਰੀ, 40 ਤੋਂ ਵੱਧ ਉਡਾਣਾਂ ਰੱਦ

Monday, Dec 16, 2019 - 09:48 AM (IST)

ਚੀਨ ''ਚ ਭਾਰੀ ਬਰਫਬਾਰੀ, 40 ਤੋਂ ਵੱਧ ਉਡਾਣਾਂ ਰੱਦ

ਬੀਜਿੰਗ (ਵਾਰਤਾ): ਚੀਨ ਦੀ ਰਾਜਧਾਨੀ ਬੀਜਿੰਗ ਵਿਚ ਐਤਵਾਰ ਤੋਂ ਹੋ ਰਹੀ ਬਰਫਬਾਰੀ ਦੇ ਕਾਰਨ ਸੋਮਵਾਰ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 40 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਹਵਾਈ ਅੱਡਾ ਪ੍ਰਸ਼ਾਸਨ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਠੰਡੇ ਮੌਸਮ ਦੇ ਕਾਰਨ ਹਵਾਈ ਅੱਡੇ 'ਤੇ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਨਾਲ ਜਹਾਜ਼ ਉਡਾਉਣ ਵਿਚ ਮੁਸ਼ਕਲ ਹੋ ਰਹੀ ਹੈ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਵਿਜ਼ੈਬਿਲਟੀ ਘੱਟ ਕੇ 500 ਮੀਟਰ ਤੱਕ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਸੀ। 

ਬਿਆਨ ਦੇ ਮੁਤਾਬਕ ਸੋਮਵਾਰ ਨੂੰ 1328 ਜਹਾਜ਼ਾਂ ਨੇ ਉਡਾਣ ਭਰਨੀ ਸੀ ਜਿਸ ਵਿਚ 213000 ਲੋਕਾਂ ਨੇ ਯਾਤਰਾ ਕਰਨੀ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ 149 ਜਹਾਜ਼ਾਂ ਨੇ ਉਡਾਣ ਭਰੀ ਜਦਕਿ 42 ਉਡਾਣਾਂ ਰੱਦ ਕਰਨੀਆਂ ਪਈਆਂ। ਹਵਾਈ ਅੱਡੇ ਅਤੇ ਰਨਵੇਅ 'ਤੇ ਜੰਮੀ ਬਰਫ ਨੂੰ ਹਟਾਉਣ ਦੇ ਕੰਮ ਵਿਚ 67 ਵਿਸ਼ੇਸ਼ ਗੱਡੀਆਂ ਦੇ ਨਾਲ 400 ਕਰਮਚਾਰੀਆਂ ਨੂੰ ਲਗਇਆ ਗਿਆ ਹੈ। 


author

Vandana

Content Editor

Related News