ਸੂਰਾਂ ਨਾਲ ਹੋਣ ਵਾਲੇ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 1 ਕਰੋੜ ਦੇ ਪਾਰ

Thursday, Jul 04, 2019 - 01:57 PM (IST)

ਸੂਰਾਂ ਨਾਲ ਹੋਣ ਵਾਲੇ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 1 ਕਰੋੜ ਦੇ ਪਾਰ

ਬੀਜਿੰਗ (ਭਾਸ਼ਾ)— ਚੀਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਦੇਸ਼ ਵਿਚ ਸੂਰਾਂ ਨਾਲ ਹੋਣ ਵਾਲੇ ਬੁਖਾਰ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1 ਕਰੋੜ 20 ਲੱਖ ਤੱਕ ਪਹੁੰਚ ਗਈ ਹੈ। ਸਰਕਾਰ ਨੇ ਇਸ ਨੂੰ ਫੈਲਣ ਤੋਂ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਚੀਨ ਦੇ ਖੇਤੀ ਉਪ ਮੰਤਰੀ ਯੂ ਕਾਂਗਝੇਨ ਨੇ ਵੀਰਵਾਰ ਨੂੰ ਕਿਹਾ ਕਿ ਹਾਲਾਤ 'ਜਟਿਲ ਤੇ ਗੰਭੀਰ' ਹਨ। 

ਉਨ੍ਹਾਂ ਨੇ ਇਸ ਲਈ ਅਫਰੀਕੀ ਸੂਰਾਂ ਨਾਲ ਹੋਣ ਵਾਲੇ ਬੁਖਾਰ ਤੋਂ ਨਜਿੱਠਣ ਵਿਚ ਜ਼ਮੀਨੀ ਪੱਧਰ 'ਤੇ ਕਮਜ਼ੋਰ ਕੋਸ਼ਿਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਯੂ ਨੇ ਕਿਹਾ ਕਿ ਸਰਕਾਰ ਇਕ ਟੀਕੇ 'ਤੇ ਕੰਮ ਕਰ ਰਹੀ ਹੈ ਅਤੇ ਦੇਸ਼ ਭਰ ਵਿਚ ਇਸ ਨੂੰ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।


author

Vandana

Content Editor

Related News