ਚੀਨ ਦੇ ਹੇਬਈ ਸੂਬੇ ’ਚ ਵਿਸਫੋਟਕ ਨਸ਼ਟ ਕੀਤੇ ਜਾਣ ਦੌਰਾਨ ਧਮਾਕਾ, 9 ਕਰਮੀਆਂ ਦੀ ਮੌਤ
Friday, Apr 09, 2021 - 01:52 PM (IST)
ਬੀਜਿੰਗ (ਏਜੰਸੀ) : ਉਤਰੀ ਚੀਨ ਦੇ ਹੇਬਈ ਸੂਬੇ ਵਿਚ ਇਸਤੇਮਾਲ ਦੀ ਮਿਆਦ ਬੀਤ ਜਾਣ ਵਾਲੇ ਵਿਸਫੋਟਕਾਂ ਨੂੰ ਨਸ਼ਟ ਕਰਨ ਦੇ ਅਭਿਆਨ ਦੌਰਾਨ ਹੋਏ ਧਮਾਕੇ ਵਿਚ 9 ਕਰਮੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹੇਬਈ ਸੂਬਾ ਦੇਸ਼ ਦੀ ਰਾਜਧਾਨੀ ਬੀਜਿੰਗ ਦੇ ਨੇੜੇ ਹੈ।
ਚਿਚੇਂਗ ਕਾਊਂਟੀ ਦੀ ਸਰਕਾਰ ਦੇ ਬਿਆਨ ਮੁਤਾਬਕ ਬੁੱਧਵਾਰ ਨੂੰ ਹੋਏ ਇਸ ਧਮਾਕੇ ਵਿਚ 3 ਹੋਰ ਕਰਮੀ ਜ਼ਖ਼ਮੀ ਹੋ ਗਏੇੇ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਇਹ ਕਰਮੀ ਖ਼ਰਾਬ ਹੋ ਚੁੱਕੇ ਵਿਸਫੋਟਕਾਂ ਨੂੰ ਨਸ਼ਟ ਕਰਨ ਦਾ ਕੰਮ ਕਰ ਰਹੇ ਸਨ। ਵਿਸਫੋਟਕਾਂ ਨੂੰ ਚੀਨ ਵਿਚ ਸਥਿਤ ਇਕ ਕੋਲਾ ਮਾਈਨਿੰਗ ਕੰਪਨੀ ਵਿਚ ਰੱਖਿਆ ਗਿਆ ਸੀ।