ਚੀਨ ਦੇ ਵੁਹਾਨ ''ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ

Tuesday, Dec 29, 2020 - 03:22 PM (IST)

ਚੀਨ ਦੇ ਵੁਹਾਨ ''ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ

ਬੀਜਿੰਗ (ਭਾਸ਼ਾ): ਚੀਨ ਦੇ ਸ਼ਹਿਰ ਵੁਹਾਨ ਵਿਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ। ਜਦਕਿ ਚੀਨ ਨੇ ਹੁਣ ਤੱਕ ਆਪਣੇ ਕਿਸੇ ਟੀਕੇ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ। ਕੋਰੋਨਾਵਾਇਰਸ ਦੇ ਗਲੋਬਲ ਮਹਾਮਾਰੀ ਦਾ ਰੂਪ ਲੈਣ ਤੋਂ ਪਹਿਲਾਂ ਇਸ ਦਾ ਸਭ ਤੋਂ ਪਹਿਲਾ ਮਾਮਲਾ ਵੁਹਾਨ ਵਿਚ ਹੀ ਸਾਹਮਣੇ ਆਇਆ ਸੀ। ਵੁਹਾਨ ਵਿਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਉਪ ਨਿਦੇਸ਼ਕ ਹੀ ਝੇਨਯੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 15 ਜ਼ਿਲ੍ਹਿਆਂ ਦੇ 48 ਸਮਰਪਿਤ ਕਲੀਨਿਕਾਂ ਵਿਚ 24 ਦਸੰਬਰ ਤੋਂ ਟੀਕਾਕਰਨ ਸ਼ੁਰੂ ਹੋਇਆ। ਇਸ ਵਿਚ 18 ਤੋਂ 59 ਸਾਲ ਦੇ ਉਮਰ ਵਰਗ ਦੇ ਲੋਕਾਂ ਦੇ ਨਿਸ਼ਚਿਤ ਸਮੂਹਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। 

ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਹੀ ਦੇ ਹਵਾਲੇ ਨਾਲ ਕਿਹਾ ਕਿ ਇਹਨਾਂ ਲੋਕਾਂ ਨੂੰ ਚਾਰ ਹਫਤੇ ਦੇ ਅੰਤਰਾਲ ਵਿਚ ਟੀਕੇ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਅਧਿਕਾਰਤ ਅੰਕੜਿਆਂ ਦੇ ਮੁਤਾਬਕ ਵੁਹਾਨ ਦੇ ਹੁਬੇਈ ਸੂਬੇ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਪਿਛਲੇ ਸਾਲ ਦਸੰਬਰ ਵਿਚ ਸਾਹਮਣੇ ਆਇਆ ਸੀ। ਸ਼ਹਿਰ ਦੇ 1.1 ਕਰੋੜ ਲੋਕਾਂ 'ਤੇ ਇਸ ਸਾਲ 23 ਜਨਵਰੀ ਨੂੰ ਤਾਲਬੰਦੀ ਲਗਾਈ ਗਈ ਅਤੇ ਇਸ ਦੇ ਬਾਅਦ ਹੁਬੇਈ ਸੂਬੇ ਵਿਚ ਵੀ ਤਾਲਾਬੰਦੀ ਲਗਾਈ ਗਈ। ਦੋਵੇਂ ਥਾਂਵਾਂ 'ਤੇ 8 ਅਪ੍ਰੈਲ ਤੱਕ ਤਾਲਾਬੰਦੀ ਸੀ। ਹੁਬੇਈ ਵਿਚ ਵਾਇਰਸ ਨਾਲ 4,512 ਲੋਕਾਂ ਦੀ ਮੌਤ ਹੋਈ ਜਿਸ ਵਿਚ ਵੁਹਾਨ ਦੇ 3869 ਲੋਕ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ- ਨੱਕ ਦੀ ਸਰਜਰੀ ਕਰਾਉਣੀ ਬੀਬੀ ਨੂੰ ਪਈ ਭਾਰੀ, ਜਾਨ ਬਚਾਉਣ ਲਈ ਕਟਵਾਉਣੀਆਂ ਪਈਆਂ ਲੱਤਾਂ

ਹੁਬੇਈ ਵਿਚ ਹੁਣ ਤੱਕ ਵਾਇਰਸ ਦੇ 68,134 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 50,339 ਮਾਮਲੇ ਵੁਹਾਨ ਦੇ ਹਨ। ਇਸ ਸਾਲ ਮਈ ਵਿਚ ਵੁਹਾਨ ਪ੍ਰਸ਼ਾਸਨ ਨੇ ਲੱਗਭਗ ਆਪਣੀ ਪੂਰੀ ਆਬਾਦੀ ਦੀ ਕੋਵਿਡ-19 ਜਾਂਚ ਵੀ ਕੀਤੀ ਸੀ। ਇਸ ਦੇ ਬਾਅਦ ਵੀ ਇੱਥੇ ਕੁਝ ਮਾਮਲੇ ਸਾਹਮਣੇ ਆਏ। ਚੀਨ ਵਿਚ ਸੋਮਵਾਰ ਤੱਕ ਕੋਵਿਡ-19 ਦੇ ਕੁੱਲ 50,339 ਮਾਮਲੇ ਸਾਹਮਣੇ ਆ ਚੁੱਕੇ ਸਨ। ਹਾਲੇ ਇੱਥੇ 348 ਲੋਕਾਂ ਦਾ ਕੋਰੋਨਾਵਾਇਰਸ ਦਾ ਇਲਾਜ ਜਾਰੀ ਹੈ। ਚੀਨ ਵਿਚ ਵਾਇਰਸ ਨਾਲ 4,634 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News