ਕੋਰੋਨਾਵਾਇਰਸ ਕਾਰਨ ਚੀਨ ''ਚ ਵਧੇ ਤਲਾਕ ਦੇ ਮਾਮਲੇ

04/02/2020 10:43:14 AM

ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਲੌਕਡਾਊਨ ਅਤੇ ਆਈਸੋਲੇਸ਼ਨ ਜਿਹੇ ਤਰੀਕੇ ਵਰਤੇ ਜਾ ਰਹੇ ਹਨ। ਇਸੇ ਢੰਗ ਨੂੰ ਚੀਨ ਵਿਚ ਵੀ ਅਪਨਾਇਆ ਗਿਆ ਹੈ ਪਰ ਇਸ ਕਾਰਨ ਇੱਥੇ ਤਲਾਕ ਦੇ ਮਾਮਲੇ ਕਾਫੀ ਵੱਧ ਗਏ ਹਨ। ਮਾਰਚ ਵਿਚ ਪੁਲਸ ਅਤੇ ਪਰਿਵਾਰ ਅਦਾਲਤ ਦੇ ਰਿਕਾਰਡ ਵਿਚ ਤੇਜ਼ੀ ਨਾਲ ਤਲਾਕ ਦੇ ਮਾਮਲੇ ਆਏ। ਇਸ ਦੇ ਪਿੱਛੇ ਦਾ ਮੁੱਖ ਕਾਰਨ ਲੌਕਡਾਊਨ ਨੂੰ ਮੰਨਿਆ ਜਾ ਰਿਹਾ ਹੈ। ਲੌਕਡਾਊਨ ਦੀ ਮਿਆਦ ਵਿਚ ਪਤੀ-ਪਤਨੀ ਦੇ ਵਿਚਾਲੇ ਝਗੜੇ ਅਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਕਈ ਗੁਣਾ ਜ਼ਿਆਦਾ ਵੱਧ ਰਹੀਆਂ ਹਨ। ਇਹ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਉਹਨਾਂ ਜੋੜਿਆ ਲਈ ਵੀ ਇਕ ਚਿਤਾਵਨੀ ਹੋ ਸਕਦੀ ਹੈ ਜੋ ਘਰ 'ਚ ਰਹਿ ਕੇ ਇਕ-ਦੂਜੇ ਤੋਂ ਵੱਖ ਹੋਣ ਦੇ ਸ਼ੁਰੂਆਤੀ ਪੜਾਅ ਵਿਚ ਹਨ।

ਲੌਕਡਾਊਨ ਅਤੇ ਆਈਸੋਲੇਸ਼ਨ ਵਿਅਕਤੀ ਨੂੰ ਸਮਾਜਿਕ ਅਤੇ ਆਰਥਿਕ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ। ਚੀਨ ਦੇ ਦੱਖਣੀ ਗਵਾਂਡੋਂਗ ਸੂਬੇ ਦੀ 30 ਸਾਲਾ ਵੂ ਦੀ ਕਹਾਣੀ ਨਾਲ ਇਸ ਨੂੰ ਸਮਝਿਆ ਜਾ ਸਕਦਾ ਹੈ। 30 ਸਾਲ ਦੀ ਵੂ ਦਾ ਜੀਵਨ ਆਪਣੇ ਪਤੀ ਦੇ ਨਾਲ ਚੰਗੇ ਢੰਗ ਨਾਲ ਚੱਲ ਰਿਹਾ ਸੀ ਪਰ ਲੌਕਡਾਊਨ ਦੇ 2 ਮਹੀਨੇ ਦੀ ਮਿਆਦ ਵਿਚ ਜਦੋਂ ਦੋਹਾਂ ਨੂੰ ਜ਼ਿਆਦਾ ਸਮਾਂ ਇਕੱਠੇ ਘਰ ਵਿਚ ਰਹਿਣਾ ਪਿਆ ਉਦੋਂ ਉਹਨਾਂ ਦੇ ਵਿਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੀ ਤਕਰਾਰ ਹੋਣ ਲੱਗੀ। ਉਹ ਅਕਸਰ ਝਗੜਾ ਕਰਨ ਲੱਗੇ। ਖਰਚ ਲਈ ਲੋੜ ਦੇ ਮੁਤਾਬਕ ਪੈਸੇ ਦੀ ਕਮੀ, ਟੀਵੀ ਜਾਂ ਮੋਬਾਈਲ ਵਿਚ ਉਲਝੇ ਰਹਿਣ, ਘਰ ਦੇ ਕੰਮ ਅਤੇ ਬੱਚਿਆਂ ਦੀ ਦੇਖਭਾਲ ਨੂੰ ਲੈ ਕੇ ਉਹਨਾਂ ਵਿਚਾਲੇ ਝਗੜੇ ਹੋਣ ਲੱਗੇ।

ਪੜ੍ਹੋ ਇਹ ਅਹਿਮ ਖਬਰ- ਚੀਨੀ ਵਿਗਿਆਨੀ ਦਾ ਦਾਅਵਾ, 4 ਹਫਤਿਆਂ 'ਚ ਘੱਟ ਹੋਣਗੇ ਕੋਵਿਡ-19 ਦੇ ਮਾਮਲੇ

25 ਫੀਸਦੀ ਵਧੇ ਤਲਾਕ ਦੇ ਮਾਮਲੇ
ਸ਼ੰਘਾਈ ਵਿਚ ਤਲਾਕ ਮਾਮਲੇ ਦੇ ਵਕੀਲ ਸਟੀਵ ਲੀ ਦਾ ਕਹਿਣਾ ਹੈ ਕਿ ਮਾਰਚ ਦੇ ਮੱਧ ਵਿਚ ਲੌਕਡਾਊਨ ਵਿਚ ਢਿੱਲ ਦੇ ਬਾਅਦ ਤੋਂ ਉਹਨਾਂ ਕੋਲ ਤਲਾਕ ਨਾਲ ਸਬੰਧਤ ਕੇਸ 25 ਫੀਸਦੀ ਵੱਧ ਗਏ ਹਨ। ਜ਼ਿਆਦਾਤਰ ਮਾਮਲੇ ਬੇਵਫਾਈ ਨਾਲ ਜੁੜੇ ਹਨ। ਲੀ ਨੇ ਨਵੇਂ ਮਾਮਲਿਆਂ ਦੇ ਬਾਰੇ ਵਿਚ ਕਿਹਾ,''ਲੌਕਡਾਊਨ ਦੌਰਾਨ ਜੋੜਿਆਂ ਨੇ ਜਿੰਨਾ ਜ਼ਿਆਦਾ ਸਮਾਂ ਇਕੱਠੇ ਬਿਤਾਇਆ, ਉਨਾਂ ਹੀ ਉਹ ਇਕ-ਦੂਜੇ ਨਾਲ ਨਫਰਤ ਕਰਦੇ ਹਨ।'' ਚੀਨ ਵਿਚ 2003 ਵਿਚ ਤਲਾਕ ਕਾਨੂੰਨ ਵਿਚ ਸ਼ੋਧ ਦੇ ਬਾਅਦ ਤੋਂ ਹੀ ਤਲਾਕ ਦਰ ਲਗਾਤਰ ਵਧੀ ਹੈ।


Vandana

Content Editor

Related News