ਚੀਨ ''ਚ ਗੰਦਗੀ ਕਾਰਨ ਕਈ ਹੋਰ ਬੀਮਾਰੀਆਂ ਦੇ ਫੈਲਣ ਦਾ ਖਦਸ਼ਾ, ਤਸਵੀਰਾਂ

02/20/2020 1:21:29 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਹੁਣ ਤੱਕ 75,275 ਲੋਕਾਂ ਇਨਫੈਕਟਿਡ ਹੋ ਚੁੱਕੇ ਹਨ। ਇਹਨਾਂ ਵਿਚ 74,576 ਲੋਕ ਸਿਰਫ ਚੀਨ ਵਿਚ ਹੀ ਹਨ। ਹੁਣ ਤੱਕ ਕੁੱਲ 2,126 ਲੋਕਾਂ ਦੀ ਮੌਤ ਹੋਈ ਹੈ। ਇਹਨਾਂ ਵਿਚੋਂ 2,118 ਸਿਰਫ ਚੀਨ ਵਿਚ ਮਾਰੇ ਗਏ ਹਨ। ਚੀਨ ਵਿਚ ਗੰਦਗੀ ਅਤੇ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਉਹ ਖੁਦ ਹੀ ਕਈ ਬੀਮਾਰੀਆਂ ਦਾ ਕਾਰਨ ਬਣ ਜਾਵੇ। ਫੁਜਿਯਾਨ ਸੂਬੇ ਦੇ ਸ਼ੈਂਗਹੈਂਗ ਵਿਚ ਤਾਂ ਪੂਰਾ ਸ਼ਹਿਰ ਬਦਬੂ ਨਾਲ ਪਰੇਸ਼ਾਨ ਹੋ ਗਿਆ ਜਦੋਂ ਸ਼ਹਿਰ ਦਾ ਸੀਵਰੇਜ ਸਿਸਟਮ ਲੀਕ ਕਰ ਗਿਆ। ਇਕ ਜਗ੍ਹਾ 'ਤੇ ਸ਼ਹਿਰ ਦਾ ਪੂਰਾ ਸੀਵਰੇਜ ਬਾਹਰ ਜਮਾਂ ਹੋ ਗਿਆ। ਅੱਜ ਅਸੀਂ ਤੁਹਾਨੂੰ ਚੀਨ ਵਿਚ ਪ੍ਰਦੂਸ਼ਣ ਦੀਆਂ ਸਭ ਤੋਂ ਭਿਆਨਕ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

ਚੀਨ ਦੇ ਅਨਹੁਈ ਸੂਬੇ ਦੇ ਹੇਫੇਈ ਵਿਚ ਸਥਿਤ ਛਾ ਓਹੁ ਝੀਲ ਦੇ ਪਾਣੀ ਵਿਚ ਇੰਨੀ ਜ਼ਿਆਦਾ ਮਾਤਰਾ ਵਿਚ ਕਾਈ ਜਾਂ ਐਲਗੀ ਜਮਾਂ ਹੋ ਗਈ ਕਿ ਹੁਣ ਇੱਥੋਂ ਮਛੇਰਿਆਂ ਨੂੰ ਮੱਛੀਆਂ ਮਿਲਣੀਆਂ ਬੰਦ ਹੋ ਗਈਆਂ ਹਨ।

PunjabKesari

ਝੇਜਿਯਾਂਗ ਸੂਬੇ ਦੇ ਜਿਯਾਸਿੰਗ ਵਿਚ ਵੱਗਦੀ ਇਸ ਨਦੀ ਦਾ ਪਾਣੀ ਉਦਯੋਗਿਕ ਪ੍ਰਦੂਸ਼ਣ ਦੇ ਕਾਰਨ ਪੀਲਾ ਪੈ ਚੁੱਕਾ ਹੈ। ਇਸ ਵਿਚੋਂ ਹੁਣ ਗੰਦੀ ਬਦਬੂ ਆਉਂਦੀ ਰਹਿੰਦੀ ਹੈ।

PunjabKesari
ਚੀਨ ਦੇ ਲਿਯਾਓਨਿੰਗ ਸੂਬੇ ਵਿਚ ਸਥਿਤ ਦਾਲਿਯਾਨ ਬੰਦਰਗਾਹ ਵੀ ਪ੍ਰਦੂਸ਼ਣ ਦਾ ਕੇਂਦਰ ਬਣ ਚੁੱਕਾ ਹੈ। ਇਸ ਬੰਦਰਗਾਹ 'ਤੇ ਰੋਜ਼ਾਨਾ ਦਰਜਨਾਂ ਜਹਾਜ਼ ਆਉਂਦੇ ਹਨ ਪਰ ਉਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੀ ਹਾਲਤ ਅਜਿਹੀ ਹੈ ਕਿ ਰੋਜ਼ਾਨਾ ਤੇਲ ਸਾਫ ਕਰਨਾ ਪੈਂਦਾ ਹੈ।

PunjabKesari
ਚੀਨ ਦੀ ਕੰਧ ਨੇੜੇ ਬਣੀ ਪਾਈਪਲਾਈਨ ਦੇ ਆਲੇ-ਦੁਆਲੇ ਇੰਨੀ ਗੰਦਗੀ ਹੈ ਕਿ ਇੱਥੋਂ ਦੀ ਨਦੀ ਗੁਲਾਬੀ ਹੋ ਚੁੱਕੀ ਹੈ। ਇਸੇ ਗੰਦਗੀ ਵਿਚੋਂ ਰੋਜ਼ਾਨਾ ਕੁਝ ਲੋਕ ਪਲਾਸਟਿਕ ਚੁਣ ਕੇ ਲਿਜਾਂਦੇ ਹਨ ਤਾਂ ਜੋ ਉਹਨਾਂ ਦਾ ਗੁਜਾਰਾ ਹੋ ਸਕੇ।

PunjabKesari
ਯੁੰਨਾਨ ਸੂਬੇ ਦੀ ਫੀਆਨ ਕਾਊਂਟੀ ਵਿਚ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ। ਪ੍ਰਦੂਸ਼ਣ ਕਾਰਨ ਪੀਣ ਯੋਗ ਪਾਣੀ ਨਾ ਦੇ ਬਰਾਬਰ ਹੈ। ਅਜਿਹੀ ਹਾਲਤ ਵਿਚ ਗਰੀਬ ਬੱਚੇ ਇਹ ਗੰਦਾ ਪਾਣੀ ਪੀਣ ਲਈ ਮਜਬੂਰ ਹਨ।

PunjabKesari
ਹੇਨਾਨ ਸੂਬੇ ਦੀ ਜਿਯਾਨ ਨਦੀ ਨੂੰ ਲਾਲ ਖੂਨੀ ਨਦੀ ਵੀ ਕਹਿੰਦੇ ਹਨ ਕਿਉਂਕਿ ਇਸ ਵਿਚ ਆਤਿਸ਼ਬਾਜ਼ੀ ਅਤੇ ਪਟਾਕਿਆਂ ਦੇ ਰੈਪਰ ਅਤੇ ਬਾਰੂਦ ਮਿਲਿਆ ਹੋਇਆ ਹੈ। ਹਰੇਕ ਸਾਲ ਇਸ ਨਦੀ ਦਾ ਪਾਣੀ ਹੋਰ ਗਾੜ੍ਹਾ ਲਾਲ ਹੁੰਦਾ ਜਾ ਰਿਹਾ ਹੈ।

PunjabKesari
ਸ਼ਾਂਗਡੋਂਗ ਦੇ ਜਲਸਰੋਤ ਵਿਚ ਕਾਈ ਜਾਂ ਐਲਗੀ ਇਸ ਤਰ੍ਹਾਂ ਨਾਲ ਜੰਮ ਗਈ ਹੈ ਕਿ ਪੂਰਾ ਸ਼ਹਿਰ ਇਸ ਦੀ ਬਦਬੂ ਨਾਲ ਪਰੇਸ਼ਾਨ ਰਹਿੰਦਾ ਹੈ ਪਰ ਕੁਝ ਬੱਚੇ ਇਸੇ ਵਿਚ ਡੁਬਕੀ ਲਗਾ ਕੇ ਮੱਛੀਆਂ ਫੜਦੇ ਹਨ ਤਾਂ ਜੋ ਕੁਝ ਕਮਾਈ ਕੀਤੀ ਜਾ ਸਕੇ।

PunjabKesari
ਸਿਚੁਆਨ ਸੂਬੇ ਵਿਚ ਵਹਿਣ ਵਾਲੀ ਯਾਂਗਜੀ ਨਦੀ ਵਿਚ ਇੰਨਾ ਪ੍ਰਦੂਸ਼ਣ ਹੈ ਕਿ ਕਈ ਸਾਲਾਂ ਵਿਚ ਹਰ ਰੋਜ਼ ਇਸ ਦੀ ਸਫਾਈ ਚੱਲ ਰਹੀ ਹੈ ਪਰ ਇਹ ਸਾਫ ਨਹੀਂ ਹੋ ਰਹੀ।

PunjabKesari
ਪਿੰਗਬਾ ਵਿਚ ਪ੍ਰਦੂਸ਼ਣ ਭਰਪੂਰ ਜਲਸਰੋਤ ਵਿਚ ਬੱਚੇ ਉਂਝ ਹੀ ਨਹਾਉਂਦੇ ਅਤੇ ਤੈਰਦੇ ਹਨ। ਚੀਨ ਦੀ ਸਰਕਾਰ ਦਾ ਇਸ ਦੀ ਸਫਾਈ ਵੱਲ ਧਿਆਨ ਨਹੀਂ ਹੈ।

PunjabKesari

ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਵਿਚ ਜਿੱਥੋਂ ਦੀ ਕੋਰੋਨਾਵਾਇਰਸ ਫੈਲਿਆ, ਉਸ ਜਗ੍ਹਾ ਦੀ ਝੀਲ ਹਾਲ ਹੀ ਵਿਚ ਹਜ਼ਾਰਾਂ ਮੱਛੀਆਂ ਮਰੀਆਂ ਪਾਈਆਂ ਗਈਆਂ ਸਨ। ਇਹਨਾਂ ਦੀ ਮੌਤ ਦਾ ਕਾਰਨ ਝੀਲ ਵਿਚ ਵੱਧਦੇ ਪ੍ਰਦੂਸ਼ਣ ਕਾਰਨ ਆਕਸੀਜਨ ਦੀ ਕਮੀ ਹੋਣਾ ਦੱਸਿਆ ਗਿਆ ਸੀ।

PunjabKesari


Vandana

Content Editor

Related News