ਚੀਨ ''ਚ ਮ੍ਰਿਤਕਾਂ ਦੀ ਗਿਣਤੀ 2,981 ਹੋਈ, 80,270 ਮਾਮਲੇ ਆਏ ਸਾਹਮਣੇ
Wednesday, Mar 04, 2020 - 11:00 AM (IST)
ਬੀਜਿੰਗ (ਬਿਊਰੋ: ਚੀਨ ਵਿਚ ਕੋਰੋਨਾਵਾਇਰਸ ਨਾਲ 38 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦਾ ਅੰਕੜਾ 2,981 ਹੋ ਗਿਆ ਹੈ। ਉੱਥੇ 119 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਮਰੀਜ਼ਾਂ ਦੀ ਗਿਣਤੀ 80,270 ਹੋ ਗਈ ਹੈ। ਚੀਨੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਹਨਾਂ ਵਿਚੋਂ 115 ਮਾਮਲੇ ਹੁਬੇਈ ਸੂਬੇ ਵਿਚ ਸਾਹਮਣੇ ਆਏ ਹਨ ਜੋ ਵਾਇਰਸ ਦਾ ਕੇਂਦਰ ਹੈ। 38 ਵਿਚੋਂ 37 ਲੋਕਾਂ ਦੀ ਮੌਤ ਹੁਬੇਈ ਵਿਚ ਹੋਈ ਹੈ। ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ 3,100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਕਮਿਸ਼ਨ ਨੇ ਕਿਹਾ ਕਿ ਮੰਗਲਵਾਰ ਨੂੰ 143 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ। ਪੂਰੇ ਦੇਸ਼ ਵਿਚ 520 ਲੋਕਾਂ ਨੂੰ ਹਾਲੇ ਵੀ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਸ਼ੱਕ ਹੈ। ਮੰਗਲਵਾਰ ਨੂੰ ਵੀ ਗੰਭੀਰ ਮਾਮਲਿਆਂ ਦੀ ਗਿਣਤੀ 390 ਤੋਂ ਘੱਟ ਕੇ 6,416 ਹੋ ਗਈ ਜਦਕਿ 2,652 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਚੀਨ ਵਿਚ ਮੰਗਲਵਾਰ ਦੇ ਅਖੀਰ ਤੱਕ 80,270 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 2,981 ਦੀ ਮੌਤ ਹੋ ਗਈ ਅਤੇ 27,433 ਰੋਗੀਆਂ ਦਾ ਹਾਲੇ ਵੀ ਇਲਾਜ ਕੀਤਾ ਜਾ ਰਿਹਾ ਹੈ ਜਦਕਿ 49,856 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਮੰਗਲਵਾਰ ਦੇ ਅਖੀਰ ਤੱਕ ਹਾਂਗਕਾਂਗ ਵਿਚ 2 ਮੌਤਾਂ ਸਮੇਤ 100 ਪੁਸ਼ਟੀ ਮਾਮਲੇ ਸਾਹਮਣੇ ਆਏ ਹਨ। ਮਕਾਊ ਵਿਚ 10 ਪੁਸ਼ਟੀ ਮਾਮਲੇ ਸਾਹਮਣੇ ਆਏ ਹਨ। ਤਾਈਵਾਨ ਵਿਚ 1 ਮੌਤ ਸਮੇਤ 42 ਮਾਮਲੇ ਸਾਹਮਣੇ ਆਏ ਹਨ। ਹਾਂਗਕਾਂ ਵਿਚ 37, ਮਕਾਊ ਵਿਚ 9 ਅਤੇ ਤਾਈਵਾਨ ਵਿਚ 12 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਈਰਾਨ 'ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)
ਕੋਰੋਨਾਵਾਇਰਸ ਦਾ ਪ੍ਰਕੋਪ ਚੀਨ ਦੇ ਨਾਲ ਪੂਰੇ ਵਿਸ਼ਵ ਵਿਚ ਫੈਲ ਚੁੱਕਾ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਦਾ ਇਲਾਜ ਅਤੇ ਟੀਕਾ ਵਿਕਸਿਤ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਅਪੀਲ ਕੀਤੀ। ਜਿਨਪਿੰਗ ਮੁਤਾਬਕ,''ਮਨੁੱਖਤਾ ਦੀ ਸਭ ਤੋਂ ਵੱਡੀ ਚੁਣੌਤੀ ਸਿਹਤ ਸੁਰੱਖਿਆ ਹੈ ਅਤੇ ਸਾਰੇ ਦੇਸ਼ਾਂ ਨੂੰ ਇਸ ਨਾਲ ਨਜਿੱਠਣ ਲਈ ਹੱਥ ਮਿਲਾਉਣਾ ਚਾਹੀਦਾ ਹੈ।''