ਚੀਨ : ਰੈਸਟੋਰੈਂਟ ''ਚ ਫੱਟਿਆ ਸਿਲੰਡਰ, 6 ਦੀ ਮੌਤ ਤੇ 9 ਜ਼ਖਮੀ

Sunday, Oct 13, 2019 - 02:55 PM (IST)

ਚੀਨ : ਰੈਸਟੋਰੈਂਟ ''ਚ ਫੱਟਿਆ ਸਿਲੰਡਰ, 6 ਦੀ ਮੌਤ ਤੇ 9 ਜ਼ਖਮੀ

ਬੀਜਿੰਗ (ਭਾਸ਼ਾ)— ਪੂਰਬੀ ਚੀਨ ਦੇ ਜਿਆਂਗਸੂ ਸੂਬੇ ਵਿਚ ਐਤਵਾਰ ਨੂੰ ਇਕ ਰੈਸਟੋਰੈਂਟ ਵਿਚ ਸਿਲਡੰਰ ਫੱਟ ਗਿਆ। ਇਸ ਧਮਾਕੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਪ੍ਰਚਾਰ ਵਿਭਾਗ ਨੇ ਦੱਸਿਆ ਕਿ ਜਿਸ਼ਾਨ ਜ਼ਿਲੇ ਦੇ ਵੁਕਸੀ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਸਥਾਨਕ ਸਮੇਂ ਮੁਤਾਬਕ 11 ਵਜੇ ਗੈਸ ਸਿਲੰਡਰ ਫੱਟ ਗਿਆ। 

PunjabKesari

ਇਸ ਹਾਦਸੇ ਵਿਚ ਝੁਲਸੇ ਕੁੱਲ 15 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ। ਬਾਕੀ 9 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।


author

Vandana

Content Editor

Related News