ਕੋਰੋਨਾਵਾਇਰਸ ਸਰੀਰ ਦੇ ਖਾਸ ਹਿੱਸਿਆਂ ਨੂੰ ਕਰਦਾ ਹੈ ਪ੍ਰਭਾਵਿਤ, ਜਾਣੋ ਕਿਵੇਂ

02/16/2020 1:54:10 PM

ਬੀਜਿੰਗ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ ਲੱਗਭਗ 1700 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਹੈਲਥ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਸ਼ਨੀਵਾਰ ਨੂੰ ਇਸ ਵਾਇਰਸ ਨਾਲ 143 ਲੋਕਾਂ ਦੀ ਮੌਤ ਹੋਈ। ਪੂਰੀ ਦੁਨੀਆ ਵਿਚ ਹੁਣ ਤੱਕ ਕਰੀਬ 67,000 ਲੋਕ ਇਸ ਵਾਇਰਸ ਨਾਲ ਪੀੜਤ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਵਾਇਰਸ ਕਿੰਨਾ ਖਤਰਨਾਕ ਹੈ ਅਤੇ ਕਿਵੇਂ ਮਰੀਜ਼ ਦੇ ਸਰੀਰ ਨੂੰ ਖੋਖਲਾ ਕਰ ਉਸ ਨੂੰ ਮੌਤ ਦੇ ਮੂੰਹ ਵਿਚ ਲਿਜਾਂਦਾ ਹੈ।

1. ਫੇਫੜਿਆਂ 'ਤੇ ਅਸਰ

PunjabKesari
ਕੋਰੋਨਾਵਾਇਰਸ ਦੀ ਸ਼ੁਰੂਆਤ ਅਤੇ ਅੰਤ ਦੋਵੇਂ ਫੇਫੜਿਆਂ ਤੋਂ ਹੀ ਹੁੰਦੇ ਹਨ। ਵਾਇਰਸ ਨਾਲ ਹੋਣ ਵਾਲੀ ਸਾਹ ਦੀ ਬੀਮਾਰੀ ਸਭ ਤੋਂ ਪਹਿਲਾਂ ਇਨਸਾਨ ਦੇ ਫੇਫੜਿਆਂ ਨੂੰ ਖਰਾਬ ਕਰਨਾ ਸ਼ੁਰੂ ਕਰਦੀ ਹੈ। ਫੇਫੜਿਆਂ ਦੇ ਸੈੱਲ ਖਰਾਬ ਹੋਣ ਦੇ ਬਾਅਦ ਇਨਸਾਨ ਨੂੰ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ ਅਤੇ ਉਸ ਦਾ ਸਾਹ ਘੁਟਣ ਲੱਗਦਾ ਹੈ।

2. ਅੰਤੜੀਆਂ ਨੂੰ ਕਰਦਾ ਹੈ ਖਰਾਬ

PunjabKesari
ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਦੇ ਐਸੋਸੀਏਟ ਪ੍ਰੋਫੈਸਰ ਮੈਥਿਊ ਬੀ. ਫ੍ਰਾਈਮੈਨ ਦੱਸਦੇ ਹਨ ਕਿ ਕੋਰੋਨਾਵਾਇਰਸ ਦੇ ਲੱਛਣ SARS ਅਤੇ MERS ਵਾਇਰਸ ਨਾਲ ਕਾਫੀ ਮੇਲ ਖਾਂਦੇ ਹਨ। ਦੋਵੇਂ ਹੀ ਇਨਸਾਨ ਦੀਆਂ ਛੋਟੀਆਂ-ਵੱਡੀਆਂ ਅੰਤੜੀਆਂ ਨੂੰ ਖਰਾਬ ਕਰਦੇ ਹਨ। ਇਸ ਲਈ ਅਜਿਹੀਆਂ ਵੀ ਸੰਭਾਵਨਾਵਾਂ ਹਨ ਕਿ ਕੋਰੋਨਾਵਾਇਰਸ ਇਨਸਾਨ ਦੀਆਂ ਅੰਤੜੀਆਂ ਨੂੰ ਖੋਖਲਾ ਕਰ ਰਿਹਾ ਹੈ।

3. ਕਿਡਨੀ 'ਤੇ ਅਸਰ

PunjabKesari
ਇਨਸਾਨ ਦੀ ਕਿਡਨੀ ਸਰੀਰ ਵਿਚ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੀ ਹੈ। ਹਰੇਕ ਕਿਡਨੀ ਕਰੀਬ 8 ਲੱਖ ਮਾਈਕ੍ਰੋਸੋਪਿਕ ਯੂਨਿਟ ਨਾਲ ਭਰੀ ਹੁੰਦੀ ਹੈ। ਮੈਡੀਕਲ ਭਾਸ਼ਾ ਵਿਚ ਇਹਨਾਂ ਨੂੰ ਨੇਫਰੋਨਜ਼ ਕਿਹਾ ਜਾਂਦਾ ਹੈ। ਇਹ ਖੂਨ ਨੂੰ ਫਿਲਟਰ ਕਰ ਕੇ ਉਸ ਦੇ ਪੋਸ਼ਕ ਤੱਤਾਂ ਨੂੰ ਸਰੀਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਜਦਕਿ ਗੈਰ ਲੋੜੀਂਦੇ ਤੱਤਾਂ ਨੂੰ ਯੂਰਿਨ ਜ਼ਰੀਏ ਸਰੀਰ ਵਿਚੋਂ ਬਾਹਰ ਕੱਢਦੇ ਹਨ। ਕੋਰੋਨਾਵਾਇਰਸ ਸਰੀਰ ਦੇ ਇਸ ਸਭ ਤੋਂ ਮਹੱਤਵਪੂਰਨ ਹਿੱਸੇ ਨੂੰ ਵੀ ਤਬਾਹ ਕਰ ਦਿੰਦਾ ਹੈ।

4. ਖੂਨ ਦੀਆਂ ਨਾੜੀਆਂ 'ਚੋਂ ਖੂਨ ਵੱਗਣਾ

PunjabKesari
ਕੋਲੰਬੀਆ ਯੂਨੀਵਰਸਿਟੀ ਦੀ ਵਾਯਰੋਲੌਜੀਸਟ ਅਤੇ ਐਸੋਸੀਏਟ ਰਿਸਰਚ ਵਿਗਿਆਨੀ ਐਂਜਲਾ ਰਾਸਮੁਸੇਨ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਸਰੀਰ ਦੀਆਂ ਖੂਨ ਦੀਆਂ ਨਾੜੀਆਂ 'ਤੇ ਵੀ ਬੁਰਾ ਅਸਰ ਪੈਂਦਾ ਹੈ। ਮੂਲ ਰੂਪ ਨਾਲ ਇਸ ਹਾਲਤ ਵਿਚ ਸਰੀਰ ਦੀਆਂ ਖੂਨ ਦੀਆਂ ਨਾੜੀਆਂ ਵਿਚੋਂ ਖੂਨ ਵੱਗਦਾ ਹੈ।

5. ਲੀਵਰ ਨੂੰ ਨੁਕਸਾਨ

PunjabKesari
ਕੋਰੋਨਾਵਾਇਰਸ ਦੇ ਸਰੀਰ ਵਿਚ ਦਾਖਲ ਹੋਣ ਦੇ ਬਾਅਦ ਹੌਲੀ-ਹੌਲੀ ਲੀਵਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਲੀਵਰ ਇਨਸਾਨ ਦੇ ਸਰੀਰ ਦੇ ਫਕੰਸ਼ਨ ਨੂੰ ਸਹੀ ਢੰਗ ਨਾਲ ਚਲਾਉਣ ਦਾ ਕੰਮ ਕਰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੀ ਚਪੇਟ ਵਿਚ ਆਏ ਮਰੀਜ਼ਾਂ ਦੇ ਫੇਫੜੇ ਅਤੇ ਲੀਵਰ ਦੋਵੇਂ ਹੀ ਖਰਾਬ ਪਾਏ ਗਏ ਹਨ। ਲੀਵਰ ਸਰੀਰ ਦੀ ਪਾਚਨ ਕਿਰਿਆ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਖੂਨ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਲੀਵਰ ਹੀ ਕਰਦਾ ਹੈ।

6. ਗਰਭਵਤੀ ਔਰਤਾਂ ਨੂੰ ਨੁਕਸਾਨ

PunjabKesari
ਐਂਜਲਾ ਰਾਸਮੁਸੇਨ ਨੇ ਗਰਭਵਤੀ ਔਰਤਾਂ ਲਈ ਕੋਰੋਨਾਵਾਇਰਸ ਨੂੰ ਹੋਰ ਵੀ ਜ਼ਿਆਦਾ ਖਤਰਨਾਕ ਦੱਸਿਆ ਹੈ। ਉਹਨਾਂ ਨੇ ਦੱਸਿਆ ਕਿ SARS ਅਤੇ MERS ਜਿਹੇ ਵਾਇਰਸ ਗਰਭਵਤੀ ਮਹਿਲਾ ਤੋਂ ਨਵਜੰਮੇ ਬੱਚੇ ਦੇ ਸਰੀਰ ਵਿਚ ਟਰਾਂਸਫਰ ਨਹੀਂ ਹੁੰਦੇ ਹਨ ਪਰ ਕੋਰੋਨਾਵਾਇਰਸ ਮਾਂ ਦੇ ਨਾਲ-ਨਾਲ ਬੱਚੇ ਨੂੰ ਵੀ ਚਪੇਟ ਵਿਚ ਲੈ ਲੈਂਦਾ ਹੈ।

ਕੋਰੋਨਾਵਾਇਰਸ ਦੇ ਸ਼ੁਰੂਆਤੀ ਲੱਛਣ--
ਕੋਰੋਨਾਵਾਇਰਸ ਨਾਲ ਇਨਫੈਕਟਿਡ ਵਿਅਕਤੀ ਵਿਚ ਸ਼ੁਰੂਆਤੀ ਲੱਛਣ ਬਹੁਤ ਸਧਾਰਨ ਹੁੰਦੇ ਹਨ। ਇਸ ਦੌਰਾਨ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ। ਨਾਲ ਹੀ ਰੋਗੀ ਨੂੰ ਸੁੱਕੀ ਖੰਘ ਹੁੰਦੀ ਹੈ। ਇਸ ਦੇ ਇਲਾਵਾ ਕਈ ਲੋਕਾਂ ਵਿਚ ਡਾਇਰੀਆ ਜਿਹੀਆਂ ਵੀ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਹਨ।

PunjabKesari

ਸਧਾਰਨ ਸਰਦੀ-ਜ਼ੁਕਾਮ ਤੋਂ ਵੱਖਰਾ--
ਸਧਾਰਨ ਸਰਦੀ-ਜ਼ੁਕਾਮ ਦੀ ਸ਼ੁਰੂਆਤ ਗਲੇ ਵਿਚ ਖਰਾਸ਼ ਦੇ ਨਾਲ ਹੁੰਦੀ ਹੈ ਫਿਰ ਨੱਕ ਵੱਗਣ ਲੱਗਦੀ ਹੈ ਜਿਸ ਨਾਲ ਜ਼ੁਕਾਮ ਹੋ ਜਾਂਦਾ ਹੈ। ਇਹਨਾਂ ਦੇ ਇਲਾਵਾ ਬੁਖਾਰ ਅਤੇ ਸਿਰ ਦਰਦ ਦੀ ਵੀ ਸ਼ਿਕਾਇਤ ਬਣੀ ਰਹਿੰਦੀ ਹੈ ਅਤੇ ਸਰੀਰ ਨੂੰ ਆਰਾਮ ਨਹੀਂ ਮਿਲਦਾ ਹੈ। ਉੱਥੇ ਕੋਰੋਨਾਵਾਇਰਸ ਦੇ ਫਲੂ ਵਿਚ ਖੰਘ ਸ਼ੁਰੂ ਹੁੰਦੇ ਹੀ ਸਿਰ ਅਤੇ ਪੂਰ ਸਰੀਰ ਵਿਚ ਦਰਦ ਹੋਣ ਲੱਗਦਾ ਹੈ ਅਤੇ ਸਾਰੇ ਲੱਛਣ ਇਕੱਠੇ ਦਿਖਾਈ ਦੇਣ ਲੱਗਦੇ ਹਨ। ਗਲੇ ਵਿਚ ਦਰਦ ਕਾਰਨ ਆਵਾਜ਼ ਬੈਠ ਜਾਂਦੀ ਤੇ ਤੇਜ਼ ਬੁਖਾਰ ਹੋਣ ਲੱਗਦਾ ਹੈ। 


Vandana

Content Editor

Related News