Fake News: ਕੀ ਕੋਰਟ ਤੋਂ ਕੋਰੋਨਾਵਾਇਰਸ ਪੀੜਤ 20,000 ਮਰੀਜ਼ਾਂ ਨੂੰ ਮਾਰਨ ਦੀ ਮਨਜ਼ੂਰੀ ਮੰਗੀ?

02/07/2020 1:21:19 PM

ਬੀਜਿੰਗ (ਬਿਊਰੋ): ਕੀ ਚੀਨ ਸਰਕਾਰ ਨੇ ਵੀਰਵਾਰ ਨੂੰ ਕੋਰੋਨਾਵਾਇਰਸ ਨੂੰ ਲੈ ਕੇ ਸੁਪਰੀਮ ਪੀਪਲਜ਼ ਕੋਰਟ ਵਿਚ ਅਪੀਲ ਦਾਇਰ ਕਰ ਕੇ ਇਸ ਵਾਇਰਸ ਨਾਲ ਪੀੜਤ 20 ਹਜ਼ਾਰ ਮਰੀਜ਼ਾਂ ਨੂੰ ਮਾਰਨ ਦੀ ਮਨਜ਼ੂਰੀ ਮੰਗੀ ਹੈ? ਸੋਸ਼ਲ ਮੀਡੀਆ 'ਤੇ ਇਸ ਸੰਬੰਧ ਵਿਚ ਖਬਰਾਂ ਪ੍ਰਸਾਰਿਤ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਹ ਵੀ ਪ੍ਰਸਾਰਿਤ ਹੋ ਰਿਹਾ ਹੈ ਕਿ ਚੀਨ ਵਿਚ ਪਹਿਲਾਂ ਹੀ ਕੋਰੋਨਾਵਾਇਰਸ ਪੀੜਤ 25 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਚੀਨ ਇਸ ਸੱਚਾਈ ਨੂੰ ਲੁਕੋ ਰਿਹਾ ਹੈ।

5 ਫਰਵਰੀ, 2020 ਨੂੰ ਏ.ਬੀ.-ਟੀ.ਸੀ. (ਉਰਫ ਸਿਟੀ ਨਿਊਜ਼) ਵੈਬਸਾਈਟ ਨੇ ਦਾਅਵਾ ਕੀਤਾ ਸੀ ਕਿ ਚੀਨੀ ਪ੍ਰਸ਼ਾਸਨ ਕੋਰੋਨਾਵਾਇਰਸ ਨਾਲ ਇਨਫੈਕਟਿਡ 3000 ਲੋਕਾਂ ਦੀ ਸਮੂਹਿਕ ਹੱਤਿਆ ਲਈ ਅਦਾਲਤ ਦੀ ਇਜਾਜ਼ਤ ਲੈਣ ਦੀ ਤਿਆਰੀ ਕਰ ਰਿਹਾ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਕੋਰੋਨਾਵਾਇਰਸ ਹੋਣ ਤੋਂ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ। ਚੀਨੀ ਅਧਿਕਾਰੀਆਂ ਨੇ ਵੀ ਇਸ ਲਈ ਸੁਪਰੀਮ ਪੀਪਲਜ਼ ਕੋਰਟ ਦੀ ਸ਼ਰਨ ਲਈ ਹੈ ਪਰ ਇਸ ਵੈਬਸਾਈਟ ਦੀ ਭਰੋਸੇਗੀ 'ਤੇ ਜਾਈਏ ਤਾਂ ਇਸ ਦਾ ਗਲਤ ਜਾਣਕਾਰੀ ਫੈਲਾਉਣ ਦਾ ਇਤਿਹਾਸ ਹੈ ਇਸ ਲਈ ਇਸ ਨੂੰ ਅਫਵਾਹ ਹੀ ਮੰਨਿਆ ਜਾ ਰਿਹਾ ਹੈ। 

ਡੇਢ ਲੱਖ ਲੋਕ ਵਾਇਰਸ ਨਾਲ ਪ੍ਰਭਾਵਿਤ
ਤਾਈਵਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਚੀਨ ਦੀ ਦੂਜੀ ਸਭ ਤੋਂ ਵੱਡੀ ਟੈਂਕ ਕੰਪਨੀ ਟੈਨਸੈਂਟ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਵਿਚ 24,598 ਮੌਤਾਂ ਦੀ ਗੱਲ ਕਹੀ ਗਈ ਸੀ। ਇਹੀ ਨਹੀਂ ਇਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1,54,023 ਦੱਸੀ ਗਈ ਸੀ। ਇਹ ਅੰਕੜਾ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਸੀ। ਅਜਿਹੇ ਵਿਚ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਬੀਤੇ 4 ਦਿਨਾਂ ਵਿਚ ਇਹ ਅੰਕੜਾ ਕਿੰਨਾ ਵਧਿਆ ਹੋਵੇਗਾ।


Vandana

Content Editor

Related News