ਚੀਨ ''ਚ ਦੂਜੇ ਦਿਨ ਵੀ ਕੋਰੋਨਾ ਦੇ 100 ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ

Thursday, Jul 30, 2020 - 05:17 PM (IST)

ਬੀਜਿੰਗ (ਭਾਸ਼ਾ) : ਚੀਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਦੂਜੇ ਦਿਨ 100 ਤੋਂ ਜ਼ਿਆਦਾ ਆਏ ਹਨ। ਉਥੇ ਹੀ ਦੱਖਣੀ ਅਫ਼ਰੀਕਾ 4,71,000 ਪੀੜਤਾਂ ਨਾਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਵਾਇਰਸ ਨਾਲ ਪ੍ਰਭਾਵਿਤ 5ਵਾਂ ਦੇਸ਼ ਬਣ ਗਿਆ ਹੈ। ਚੀਨ ਵਿੱਚ 100 ਤੋਂ ਜ਼ਿਆਦਾ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਦੇਸ਼ ਵਿਚ ਇਸ ਖ਼ਤਰਨਾਕ ਵਾਇਰਸ 'ਤੇ ਕਾਬੂ ਦੀ ਉਮੀਦ ਨੂੰ ਝੱਟਕਾ ਲੱਗ ਰਿਹਾ ਹੈ।

ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਵੀਰਵਾਰ ਨੂੰ ਦੱਸਿਆ ਕਿ 105 ਨਵੇਂ ਮਾਮਲਿਆਂ ਵਿਚੋਂ 102 ਸਥਾਨਕ ਇਨਫੈਕਸ਼ਨ ਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਸ਼ਿਨਜਿਆੰਗ ਸੂਬੇ ਦੇ ਮੁਸਲਮਾਨ ਬਹੁਲ ਉਈਗਰ ਖ਼ੇਤਰ ਤੋਂ ਹਨ। ਬੁੱਧਵਾਰ ਤੱਕ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 84,165 ਹੈ। ਉਥੇ ਹੀ 574 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿਚੋਂ 33 ਦੀ ਹਾਲਤ ਗੰਭੀਰ ਹੈ। ਹੁਣ ਤੱਕ 78,957 ਲੋਕ ਠੀਕ ਹੋ ਚੁੱਕੇ ਹਨ। ਦੱਖਣੀ ਅਫ਼ਰੀਕਾ ਵਿਚ ਇਸ ਖ਼ਤਰਨਾਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 4,71,000 ਹੋ ਗਈ। ਇਸ ਅੰਕੜੇ ਨਾਲ ਦੇਸ਼ ਕੋਰੋਨਾ ਵਾਇਰਸ ਨਾਲ ਬੇਹੱਦ ਪ੍ਰਭਾਵਿਤ 5ਵਾਂ ਦੇਸ਼ ਬਣ ਗਿਆ ਹੈ। ਉਥੇ ਹੀ ਅਫ਼ਰੀਕੀ ਮਹਾਂਦੀਪ ਦੇ ਕੁੱਲ ਮਾਮਲਿਆਂ ਵਿਚੋਂ ਅੱਧੇ ਦੱਖਣੀ ਅਫ਼ਰੀਕਾ ਵਿੱਚ ਹਨ। ਅਫ਼ਰੀਕਾ ਦੇ 54 ਦੇਸ਼ਾਂ ਵਿਚ ਕੁੱਲ ਪੀੜਤਾਂ ਦੀ ਗਿਣਤੀ 8,91,000 ਹੈ। ਉਥੇ ਹੀ ਇੱਥੇ ਘੱਟ ਗਿਣਤੀ ਵਿਚ ਜਾਂਚ ਦਾ ਮਤਲੱਬ ਹੈ ਕਿ ਪੀੜਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਦੱਖਣੀ ਅਫ਼ਰੀਕਾ ਮੈਡੀਕਲ ਰਿਸਰਚ ਕੌਂਸਲ ਦੀ ਇੱਕ ਨਵੀਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 6 ਮਈ ਤੋਂ 21 ਜੁਲਾਈ ਦਰਮਿਆਨ ਕੁਦਰਤੀ ਕਾਰਣਾਂ ਨਾਲ 22,000 ਜ਼ਿਆਦਾ ਮੌਤਾਂ ਹੋਈਆਂ ਹਨ। ਇਹ ਮੌਤਾਂ ਕੋਵਿਡ-19 ਨਾਲ ਜਾਂ ਹੋਰ ਬੀਮਾਰੀਆਂ ਕਾਰਨ ਹੋ ਸਕਦੀਆਂ ਹਨ, ਜਿਸ ਨੂੰ ਦਰਜ ਨਹੀਂ ਕੀਤਾ ਜਾ ਸਕਿਆ।


cherry

Content Editor

Related News