ਚੀਨ ਦਾ ਦਾਅਵਾ, ਦਸੰਬਰ ਤੱਕ ਬਾਜ਼ਾਰ ''ਚ ਆ ਜਾਵੇਗੀ ਕੋਰੋਨਾ ਵੈਕਸੀਨ

Tuesday, Aug 18, 2020 - 06:30 PM (IST)

ਚੀਨ ਦਾ ਦਾਅਵਾ, ਦਸੰਬਰ ਤੱਕ ਬਾਜ਼ਾਰ ''ਚ ਆ ਜਾਵੇਗੀ ਕੋਰੋਨਾ ਵੈਕਸੀਨ

ਬੀਜਿੰਗ (ਬਿਊਰੋ): ਰੂਸ ਦੇ ਬਾਅਦ ਹੁਣ ਚੀਨ ਨੇ ਕੋਰੋਨਾਵਾਇਰਸ ਦੀ ਵੈਕਸੀਨ ਸਬੰਧੀ ਚੰਗੀ ਖਬਰ ਦਿੱਤੀ ਹੈ। ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਦਵਾਈ ਕੰਪਨੀ ਸਿਨੋਫਾਰਮ (Sinopharm) ਵੱਲੋਂ ਬਣਾਈ ਗਈ ਇਹ ਵੈਕਸੀਨ ਆਮ ਲੋਕਾਂ ਦੇ ਲਈ ਬਾਜ਼ਾਰ ਵਿਚ ਦਸੰਬਰ ਦੇ ਅਖੀਰ ਤੱਕ ਆ ਜਾਵੇਗੀ। ਦੋ ਡੋਜ਼ ਦੇ ਲਈ ਇਸ ਵੈਕਸੀਨ ਦੀ ਕੀਮਤ 1000 ਯੁਆਨ (10780 ਰੁਪਏ) ਤੋਂ ਘੱਟ ਤੈਅ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਬਾਜ਼ਾਰ ਵਿਚ ਆਉਣ ਦੇ ਬਾਅਦ ਇਸ ਦੀ ਕੀਮਤ ਹੋਰ ਘੱਟ ਹੋ ਜਾਵੇਗੀ। 

ਚੀਨ ਦੇ ਰਾਸ਼ਟਰੀ ਫਾਰਮਾਸੂਟੀਕਲ ਗਰੁੱਪ ਦੇ ਚੇਅਰਮੈਨ ਲਿਊ ਜਿੰਗਜੇਨ ਨੇ ਕਿਹਾ ਕਿ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਪੂਰਾ ਹੋਣ ਦੇ ਬਾਅਦ ਇਸ ਦੀ ਮਾਰਕੀਟਿੰਗ ਸਮੀਖਿਆ ਕੀਤੀ ਜਾਵੇਗੀ। ਲਿਊ ਨੇ ਕਿਹਾ ਕਿ ਇਸ ਦੀਆਂ ਦੋ ਡੋਜ਼ ਦੀ ਕੀਮਤ 1000 ਯੁਆਨ ਤੋਂ ਘੱਟ ਹੋਵੇਗੀ। ਉਹਨਾਂ ਨੇ ਕਿਹਾ ਕਿ ਇਹ ਵੈਕਸੀਨ ਚੀਨ ਦੇ ਸਾਰੇ ਨਾਗਰਿਕਾਂ 'ਤੇ ਨਹੀਂ ਲਗਾਈ ਜਾਵੇਗੀ। ਲਿਊ ਦਾ ਸੁਝਾਅ ਹੈ ਕਿ ਵਿਦਿਆਰਥੀ ਅਤੇ ਜਿਹੜੇ ਲੋਕ ਸ਼ਹਿਰਾਂ ਵਿਚ ਰਹਿ ਰਹੇ ਹਨ ਉਹਨਾਂ ਨੂੰ ਇਹ ਵੈਕਸੀਨ ਲੈਣ ਦੀ ਲੋੜ ਹੈ ਜਦਕਿ ਛੋਟੀ ਆਬਾਦੀ ਵਾਲੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਇਹ ਵੈਕਸੀਨ ਲੈਣ ਦੀ ਲੋੜ ਨਹੀਂ ਹੈ। 

ਬੀਜਿੰਗ ਅਤੇ ਵੁਹਾਨ ਵਿਚ ਸਿਨੋਫਾਰਮ ਦੀਆਂ ਦੋ ਵੱਖ-ਵੱਖ ਵੈਕਸੀਨ ਬਣਾਈਆਂ ਜਾ ਰਹੀਆਂ ਹਨ। ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਦੇ ਲਈ ਇਹ ਵੈਕਸੀਨ ਜੂਨ ਦੇ ਮਹੀਨੇ ਵਿਚ ਯੂ.ਏ.ਈ. ਭੇਜ ਦਿੱਤੀ ਗਈ ਸੀ। ਲਿਊ ਨੇ ਖੁਦ ਵੀ ਇਹਨਾਂ ਦੋਹਾਂ ਵੈਕਸੀਨ ਵਿਚੋਂ ਇਕ ਦੀ ਡੋਜ਼ ਲਈ ਹੈ।ਲਿਊ ਨੇ ਕਿਹਾ ਕਿ ਉਹਨਾਂ ਨੂੰ ਕੋਈ ਸਾਈਡ ਇਫੈਕਟ ਮਹਿਸੂਸ ਨਹੀਂ ਹੋਇਆ। ਬੀਜਿੰਗ ਵਿਚ ਇਸ ਵੈਕਸੀਨ ਦੀ 12 ਕਰੋੜ ਡੋਜ਼ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿਨੋਫਾਰਮ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਮਿਊਨ ਰਿਸਪਾਂਸ ਟ੍ਰਾਇਲ ਵਿਚ ਉਸ ਦੀ ਵੈਕਸੀਨ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। 

ਪੜ੍ਹੋ ਇਹ ਅਹਿਮ ਖਬਰ- 2 ਸਾਲ ਪਹਿਲਾਂ ਬੱਚੇ ਦੇ ਨੱਕ 'ਚ ਫਸਿਆ ਖਿਡੌਣੇ ਦਾ ਟੁੱਕੜਾ, ਇੰਝ ਨਿਕਲਿਆ ਬਾਹਰ

ਸਿਨੋਫਾਰਮ ਦੇ ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਪਹਿਲੇ ਅਤੇ ਦੂਜੇ ਪੜਾਅ ਦੇ ਟ੍ਰਾਇਲ ਵਿਚ ਇਸ ਦੇ ਸੁਰੱਖਿਅਤ ਅਤੇ ਇਮਿਊਨਿਟੀ ਨੂੰ ਵਧਾ ਕੇ ਐਂਟੀਬੌਡੀ ਪੈਦਾ ਕਰਨ ਦੇ ਸਬੂਤ ਮਿਲੇ ਹਨ। ਰਿਪੋਰਟ ਦੇ ਮੁਤਾਬਕ ਹੁਣ ਰੈਗੁਲੇਟਰੀ ਮਨਜ਼ੂਰੀ ਦੇ ਲਈ ਇਸ ਦੀ ਐਡਵਾਂਸ ਪੱਧਰ 'ਤੇ ਟੈਸਟਿੰਗ ਕੀਤੀ ਜਾਵੇਗੀ। ਇਸ ਤੋਂ ਪਹਿਲਾ ਚੀਨ ਦੀ ਕੈਨਸਿਨੋ ਕੰਪਨੀ ਦੀ ਕੋਰੋਨਾ ਵੈਕਸੀਨ Ad5-nCoV ਨੂੰ ਪੇਟੇਂਟ ਮਤਲਬ ਲਾਇਸੈਂਸ ਮਿਲ ਚੁੱਕਾ ਹੈ। ਕੈਨਸਿਨੋ ਕੋਰੋਨਾਵਾਇਰਸ ਵੈਕਸੀਨ ਦਾ ਪੇਟੇਂਟ ਹਾਸਲ ਕਰਨ ਵਾਲੀ ਪਹਿਲੀ ਚੀਨੀ ਕੰਪਨੀ ਬਣ ਗਈ ਹੈ। ਚੀਨ ਦੀ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਪਾਕਿਸਤਾਨ ਵਿਚ ਵੀ ਕੀਤਾ ਜਾਵੇਗਾ। CanSinoBio ਦੇ ਕਲੀਨਿਕਲ ਟ੍ਰਾਇਲ ਚੀਨ, ਰੂਸ, ਚਿਲੀ, ਅਰਜਨਟੀਨਾ ਅਤੇ ਸਾਊਦੀ ਅਰਬ ਵਿਚ ਪਹਿਲਾਂ ਹੀ ਚੱਲ ਰਹੇ ਹਨ। 

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰੂਸ ਵੀ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ  Sputnik V ਲਾਂਚ ਕਰ ਚੁੱਕਾ ਹੈ। ਰੂਸ ਦਾ ਦਾਅਵਾ ਹੈ ਕਿ ਇਹ ਵੈਕਸੀਨ ਲੈਣ ਵਿਚ 20 ਦੇਸ਼ਾਂ ਨੇ ਦਿਲਚਸਪੀ ਦਿਖਾਈ ਹੈ। ਜਿਸ ਵਿਚ ਭਾਰਤ ਵੀ ਸ਼ਾਮਲ ਹੈ। Sputnik V ਕੋਰੋਨਾਵਾਇਰਸ ਲਈ ਦੁਨੀਆ ਦੀ ਪਹਿਲੀ ਰਜਿਸਟਰਡ ਵੈਕਸੀਨ ਬਣ ਗਈ ਹੈ। ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਕੋਰੋਨਾ ਦੀ ਵੈਕਸੀਨ ਇਸ ਸਾਲ ਦੇ ਅਖੀਰ ਤੱਕ ਆ ਸਕਦੀ ਹੈ। ਵੈਕਸੀਨ ਦੀ ਦੌੜ ਵਿਚ ਬ੍ਰਿਟੇਨ, ਅਮਰੀਕਾ ਅਤੇ ਚੀਨ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ।


author

Vandana

Content Editor

Related News