ਚੀਨ ''ਚ ਕੈਨੇਡੀਅਨ ਨਾਗਰਿਕ ਖ਼ਿਲਾਫ਼ ਅਦਾਲਤ ''ਚ ਸੁਣਵਾਈ ਸ਼ੁਰੂ

03/22/2021 5:59:07 PM

ਬੀਜਿੰਗ/ਟੋਰਾਂਟੋ (ਬਿਊਰੋ): ਚੀਨ ਵਿਚ ਜਾਸੂਸੀ ਦੇ ਦੋਸ਼ ਵਿਚ 2 ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਕੈਨੇਡਾ ਦੇ ਇਕ ਨਾਗਰਿਕ ਖ਼ਿਲਾਫ਼ ਹੁਣ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਈ ਹੈ।ਕੈਨੇਡਾ ਵਿਚ ਦਿੱਗਜ਼ ਚੀਨੀ ਟੇਲੀਕਾਮ ਕੰਪਨੀ ਹੁਵੇਈ ਦੇ ਇਕ ਸੀਨੀਅਰ ਅਧਿਕਾਰੀ ਦੀ ਗ੍ਰਿਫ਼ਤਾਰੀ ਦੇ ਜਵਾਬ ਵਿਚ ਚੀਨ ਵਿਚ 2 ਕੈਨੇਡੀਅਨ ਨਾਗਰਿਕਾਂ ਨੂੰ ਜਾਸੂਸੀ ਦੇ ਦੇਸ਼ਾਂ ਵਿਚ ਫੜਿਆ ਗਿਆ ਸੀ।

PunjabKesari

ਦੋਹਾਂ ਖ਼ਿਲਾਫ਼ ਮੁਕੱਦਮਿਆਂ 'ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ਵਿਚ ਸੋਮਵਾਰ ਤੋਂ ਸੁਰੂ ਹੋਈ। ਜਦਕਿ ਕੈਨੇਡੀਅਨ ਕਾਰੋਬਾਰੀ ਮਾਈਕਲ ਸਪਾਵਰ ਖ਼ਿਲਾਫ਼ ਪੂਰਬੀ-ਉੱਤਰੀ ਚੀਨ ਦੇ ਡੇਗਡੋਂਗ ਸ਼ਹਿਰ ਦੀ ਇਕ ਅਦਾਲਤ ਵਿਚ ਸੁਣਵਾਈ ਸ਼ੁੱਕਰਵਾਰ ਤੋਂ ਸ਼ੁਰੂ ਹੋਈ।

PunjabKesari

ਪੜ੍ਹੋ ਇਹ ਅਹਿਮ ਖਬਰ-   ਕੈਨੇਡਾ 'ਚ ਪੰਜਾਬੀ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਭਾਈਚਾਰੇ 'ਚ ਸੋਗ ਦੀ ਲਹਿਰ

ਕੈਨੇਡੀਅਨ ਦੂਤਾਵਾਸ ਦੇ ਉਪ ਪ੍ਰਮੁੱਖ ਜਿਮ ਨਿਕਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਟ੍ਰਾਇਲ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਅਦਾਲਤ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਅੰਤਰਰਾਸ਼ਟਰੀ ਅਤੇ ਦੋ-ਪੱਖੀ ਵਚਨਬੱਧਤਾਵਾਂ ਦੀ ਉਲੰਘਣਾ ਹੈ। ਉਹਨਾਂ ਨੇ ਦੱਸਿਆ,''ਮਾਈਕਲ ਕੋਵਰੀਗ ਨੂੰ ਗ੍ਰਿਫ਼ਤਾਰ ਹੋਏ ਦੋ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹੁਣ ਉਹਨਾਂ ਖ਼ਿਲਾਫ਼ ਮਨਮਰਜ਼ੀ ਨਾਲ ਸੁਣਵਾਈ ਸ਼ੁਰੂ ਕੀਤੀ ਗਈ ਹੈ। ਅਸੀਂ ਦੇਖ ਰਹੇ ਹਾਂ ਕਿ ਅਦਾਲਤੀ ਪ੍ਰਕਿਰਿਆਵਾਂ ਪਾਰਦਰਸ਼ੀ ਨਹੀਂ ਹਨ। ਚੀਨੀ ਸਰਕਾਰ ਨੇ ਗ੍ਰਿਫ਼ਤਾਰ ਦੋਹਾਂ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਦੋਸ਼ਾਂ ਦੇ ਬਾਰੇ ਵਿਚ ਤਕਰੀਬਨ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਾਈ ਹੈ।ਭਾਵੇਂਕਿ ਸਰਕਾਰੀ ਅਖ਼ਬਾਰ ਨੇ ਗੁਪਤ ਜਾਣਕਾਰੀਆਂ ਚੋਰੀ ਕਰਨ ਅਤੇ ਇਹਨਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਲਗਾਏ ਹਨ।''

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾ ਦੀ ਦਹਿਸ਼ਤ, ਤੇਜ਼ੀ ਨਾਲ ਵੱਧ ਰਹੇ ਨਵੇਂ ਵੈਰੀਐਂਟ ਦੇ ਮਾਮਲੇ


Vandana

Content Editor

Related News