ਹੁਣ ਊਠਾਂ ਨੂੰ ਵੀ ਕਰਨੀ ਪਵੇਗੀ ਟਰੈਫਿਕ ਨਿਯਮਾਂ ਦੀ ਪਾਲਣਾ
Tuesday, Apr 13, 2021 - 12:58 PM (IST)
ਡੁਨਹੁਆਂਗ: ਦੁਨੀਆ ਵਿਚ ਕਈ ਦੇਸ਼ ਅਜੇ ਵੀ ਅਜਿਹੇ ਹਨ, ਜਿੱਥੇ ਨਾਗਰਿਕ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦੇਖੇ ਜਾ ਸਕਦੇ ਹਨ। ਅਜਿਹੇ ਵਿਚ ਚੀਨ ਨੇ ਨਿਯਮਾਂ ਦੀ ਮਦਦ ਨਾਲ ਊਠਾਂ ਨੂੰ ਅਨੁਸ਼ਾਸਨ ਵਿਚ ਲਿਆਉਣ ਦਾ ਵਿਚਾਰ ਕੀਤਾ ਹੈ। ਦਰਅਸਲ ਚੀਨ ਵਿਚ ਇਕ ਰੇਗਿਸਤਾਨ ਵਿਚ ਊਠਾਂ ਲਈ ਟਰੈਫਿਕ ਸਿਗਨਲ ਲਗਾਏ ਗਏ ਹਨ। ਇਸ ਦੇ ਬਾਅਦ ਰੇਤਲੀ ਜ਼ਮੀਨ ਤੋਂ ਲੰਘਣ ਵਾਲੇ 4 ਪੈਰ ਵਾਲੇ ਜੀਵ ਨੂੰ ਪਹਿਲਾਂ ਲਾਈਟ ਦੇਖਣੀ ਹੋਵੇਗੀ। ਲਾਲ ਹੋਣ ’ਤੇ ਉਨ੍ਹਾਂ ਨੂੰ ਰੁਕਣਾ ਹੋਵੇਗਾ। ਉਥੇ ਹੀ ਹਰੇ ਦਾ ਮਤਲਬ ਹੈ ਕਿ ਉਹ ਅੱਗੇ ਦਾ ਸਫ਼ਰ ਜਾਰੀ ਰੱਖ ਸਕਦੇ ਹਨ।
ਈ.ਸੀ.ਐਨ.ਐਸ. ਮੁਤਾਬਕ ਇਹ ਸਿਗਨਲ ਗਾਂਸੂ ਸੂਬੇ ਦੇ ਡੁਨਹੁਆਂਗ ਸ਼ਹਿਰ ਦੇ ਨੇੜੇ ਲਗਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਅਜਿਹਾ ਪਹਿਲਾ ਸਿਗਨਲ ਹੈ, ਜੋ ਊਠਾਂ ਲਈ ਲਗਾਇਆ ਗਿਆ ਹੈ। ਈ.ਸੀ.ਐਨ.ਐਸ. ਮੁਤਾਬਕ ਇਸ ਇਲਾਕੇ ਵਿਚ ਆਉਣ ਵਾਲੇ ਲੋਕਾਂ ਲਈ ਊਠ ਦੀ ਸਵਾਈ ਕਰਨਾ ਖ਼ਾਸ ਆਕਸ਼ਨ ਦਾ ਕੇਂਦਰ ਹੁੰਦਾ ਹੈ। ਉਥੇ ਹੀ ਹੁਣ ਮਿੰਗਸਾ ਪਹਾੜ ਅਤੇ ਕ੍ਰੀਸੇਂਟ ਸਪਰਿੰਗ ਵਿਚ ਆਉਣ ਵਾਲੇ ਸੈਲਾਨੀਆਂ ਅਤੇ ਊਠਾਂ ਵਿਚਾਲੇ ਟਕਰਾਅ ਦੀ ਸਮੱਸਿਆ ’ਤੇ ਲਗਾਮ ਲੱਗ ਜਾਏਗੀ।
ਇਹ ਵੀ ਪੜ੍ਹੋ : IPL 2021: ਪੰਜਾਬ ਕਿੰਗਜ਼ ਨੂੰ ਹੌਂਸਲਾ ਦੇਣ ਸਟੇਡੀਅਮ ਪੁੱਜੀ ਪ੍ਰੀਤੀ ਜ਼ਿੰਟਾ, ਜਿੱਤ ’ਤੇ ਮਨਾਇਆ ਜਸ਼ਨ
ਇਸ ਨਾਲ ਇਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਸਰਕਾਰ ਨੇ ਇਹ ਕਦਮ ਸੈਲਾਨੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਹੈ। ਟਰੈਫਿਕ ਲਾਈਟਾਂ ਬੀਤੇ ਐਤਵਾਰ ਤੋਂ ਸ਼ੁਰੂ ਹੋ ਗਈਆਂ ਹਨ। ਸੀ.ਐਨ.ਐਨ. ਦੀ ਰਿਪੋਰਟ ਮੁਤਾਬਕ ਬੀਤੇ ਕੁੱਝ ਸਮੇਂ ਵਿਚ ਇਸ ਇਲਾਕੇ ਵਿਚ ਸੈਲਾਨੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਅਜਿਹੇ ਵਿਚ ਸਰਕਾਰ ਦੇ ਇਸ ਫ਼ੈਸਲੇ ਦੇ ਬਾਅਦ ਸੈਲਾਨੀਆਂ ਅਤੇ ਰੇਤ ਵਿਚ ਸਫ਼ਰ ਕਰਨ ਵਾਲੇ ਊਠਾਂ ਵਿਚਾਲੇ ਟਕਰਾਉਣ ਦੀ ਸਮੱਸਿਆ ਖ਼ਤਮ ਹੋ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਮਿੰਗਸ਼ਾ ਪਹਾੜ ਨੂੰ ਸਿੰਗਿੰਗ ਸੈਂਡਸ ਪਹਾੜ ਵੀ ਕਿਹਾ ਜਾਂਦਾ ਹੈ। ਅਜਿਹਾ ਇਸ ਲਈ ਕਿ ਇੱਕੇ ਰੇਤ ’ਤੇ ਚੱਲਣ ’ਤੇ ਇਕ ਖ਼ਾਸ ਆਵਾਜ਼ ਆਉਂਦੀ ਹੈ।
ਇਹ ਵੀ ਪੜ੍ਹੋ : ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।