ਚੀਨ ''ਚ ਕਿਸ਼ਤੀ ਹਾਦਸਾ, 6 ਲੋਕਾਂ ਦੀ ਮੌਤ ਤੇ 12 ਲਾਪਤਾ

Friday, May 24, 2019 - 09:24 AM (IST)

ਚੀਨ ''ਚ ਕਿਸ਼ਤੀ ਹਾਦਸਾ, 6 ਲੋਕਾਂ ਦੀ ਮੌਤ ਤੇ 12 ਲਾਪਤਾ

ਬੀਜਿੰਗ (ਵਾਰਤਾ)— ਚੀਨ ਦੇ ਗੁਯਾਂਗ ਸੂਬੇ ਦੀ ਨਦੀ ਵਿਚ ਵੀਰਵਾਰ ਨੂੰ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਲਾਪਤਾ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕੀਤੀ। ਸੂਤਰਾਂ ਮੁਤਾਬਕ ਰਾਹਤ ਅਤੇ ਬਚਾਅ ਕੰਮ ਵਿਚ ਪੁਲਸ, ਐਮਰਜੈਂਸੀ ਸੇਵਾ ਵਿਭਾਗ ਦੇ ਅਧਿਕਾਰੀ, ਆਵਾਜਾਈ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜੁਟੇ ਹੋਏ ਹਨ। 

ਲਾਪਤਾ ਲੋਕਾਂ ਦੀ ਤਲਾਸ਼ ਜਾਰੀ ਹੈ। ਕਿਸ਼ਤੀ ਨੂੰ ਨਦੀ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸ਼ਤੀ ਪਲਟਣ ਸਮੇਂ ਉਸ ਵਿਚ 29 ਲੋਕ ਸਵਾਰ ਸਨ। ਵੀਰਵਾਰ ਨੂੰ ਬੀਪਨ ਨਦੀ ਵਿਚ ਸਥਾਨਕ ਸਮੇਂ ਮੁਤਾਬਕ ਸ਼ਾਮ 6:30 ਵਜੇ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਹੁਣ ਤੱਕ 11 ਲੋਕਾਂ ਨੂੰ ਬਚਾਇਆ ਗਿਆ ਹੈ।


author

Vandana

Content Editor

Related News