ਚੀਨ ਨੇ ਬੰਗਲਾਦੇਸ਼ ਨੂੰ ਐਂਟੀ ਕੋਵਿਡ ਟੀਕੇ ਦੀਆਂ ਦਿੱਤੀਆਂ 5 ਲੱਖ ਖੁਰਾਕਾਂ

05/12/2021 3:20:17 PM

ਢਾਕਾ (ਭਾਸ਼ਾ): ਚੀਨ ਨੇ ਐਂਟੀ ਕੋਵਿਡ-19 ਟੀਕਿਆਂ ਦੀ ਕਮੀ ਦਾ ਸਾਹਮਣਾ ਕਰ ਰਹੇ ਬੰਗਲਾਦੇਸ਼ ਦੀ ਮਦਦ ਕਰਨ ਲਈ ਉਸ ਨੂੰ 'ਸਿਨੋਫਾਰਮ' ਦੀਆਂ 5 ਲੱਖ ਖੁਰਾਕਾਂ ਦਿੱਤੀਆਂ ਹਨ। ਬੰਗਲਾਦੇਸ਼ ਦੀ ਆਬਾਦੀ 16 ਕਰੋੜ ਹੈ ਅਤੇ ਭਾਰਤ ਤੋਂ ਆਕਸਫੋਰਡ-ਐਸਟ੍ਰਾਜ਼ੈਨੇਕਾ ਦੇ ਟੀਕਿਆਂ ਦੇ ਨਿਰਯਾਤ 'ਤੇ ਪਾਬੰਦੀ ਦੇ ਬਾਅਦ ਤੋਂ ਉੱਥੇ ਟੀਕਿਆਂ ਦੀ ਭਾਰੀ ਕਮੀ ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਜਨਮ ਦਰ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ : ਰਿਪੋਰਟ

ਆਕਸਫੋਰਡ-ਐਸਟ੍ਰਾਜ਼ੈਨੇਕਾ ਦੇ ਐਂਟੀ ਕੋਵਿਡ-19 ਟੀਕਿਆਂ ਦਾ ਨਿਰਮਾਣ 'ਸੀਰਮ ਇੰਸਟੀਚਿਊਟ ਆਫ ਇੰਡੀਆ' ਵੱਲੋਂ ਕੀਤਾ ਜਾ ਰਿਹਾ ਹੈ। ਬੰਗਲਾਦੇਸ਼ ਵਿਚ ਚੀਨ ਦੇ ਰਾਜਦੂਤ ਲੀ ਜਿਮਿੰਗ ਨੇ ਬੁੱਧਵਾਰ ਨੂੰ ਢਾਕਾ ਨੂੰ ਸਿਨੋਫਾਰਮ ਦੀਆਂ ਖੁਰਾਕਾਂ ਸੌਂਪੀਆਂ। ਵਿਸ਼ਵ ਸਿਹਤ ਸੰਗਠਨ ਵੱਲੋਂ ਸਿਨੋਫਾਰਮ ਦੇ ਟੀਕੇ ਦੀ ਵਿਸਵ ਪੱਧਰ 'ਤੇ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦੇ ਬਾਅਦ ਬੰਗਲਾਦੇਸ਼ ਨੇ ਵੀ ਚੀਨ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਭਾਰਤੀ ਸੰਸਥਾ ਤੋਂ ਟੀਕੇ ਦੀਆਂ 70 ਲੱਖ ਖੁਰਾਕਾਂ ਮਿਲੀਆਂ ਸਨ।

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ 44 ਦੇਸ਼ਾਂ 'ਚ ਮਿਲਿਆ ਭਾਰਤ ਦਾ ਕੋਵਿਡ-19 ਵੈਰੀਐਂਟ, WHO ਨੇ ਜਤਾਈ ਚਿੰਤਾ


Vandana

Content Editor

Related News