ਚੀਨ : ਚੇਂਗਦੁ ''ਚ ਤੂਫਾਨ ਕਾਰਨ 56 ਉਡਾਣਾਂ ਹੋਈਆਂ ਰੱਦ

Friday, Sep 13, 2019 - 01:26 PM (IST)

ਚੀਨ : ਚੇਂਗਦੁ ''ਚ ਤੂਫਾਨ ਕਾਰਨ 56 ਉਡਾਣਾਂ ਹੋਈਆਂ ਰੱਦ

ਬੀਜਿੰਗ (ਭਾਸ਼ਾ)— ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਸ਼ਿਆਂਗਲਿਊ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਸਵੇਰੇ ਤੂਫਾਨ ਕਾਰਨ ਕੁੱਲ 56 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੇ ਇਲਾਵਾ 71 ਉਡਾਣਾਂ ਵਿਚ ਦੇਰੀ ਹੋਈ। ਨਾਲ ਹੀ ਆਉਣ ਵਾਲੀਆਂ 10 ਉਡਾਣਾਂ ਨੂੰ ਵਿਕਲਪਿਕ ਹਵਾਈ ਅੱਡਿਆਂ 'ਤੇ ਉਤਾਰਿਆ ਗਿਆ। 

ਸਿਚੁਆਨ ਦੀ ਰਾਜਧਾਨੀ ਚੇਂਗਦੂ ਵਿਚ ਸ਼ੁੱਕਰਵਾਰ ਸਵੇਰੇ 04:30 ਵਜੇ ਆਏ ਤੂਫਾਨ ਕਾਰਨ ਹਵਾਈ ਅੱਡੇ ਦੇ ਰਨਵੇਅ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਤੂਫਾਨ ਦੇ ਕਮਜ਼ੋਰ ਹੋਣ ਦੇ ਬਾਅਦ ਸਵੇਰੇ 7 ਵਜੇ ਪਹਿਲਾਂ ਇਕ ਰਨਵੇਅ ਅਤੇ 08:10 ਵਜੇ ਦੂਜਾ ਰਨਵੇਅ ਖੋਲ੍ਹਿਆ ਗਿਆ। ਇੱਥੇ ਹਵਾਬਾਜ਼ੀ ਸੇਵਾ ਹੌਲੀ-ਹੌਲੀ ਸਧਾਰਨ ਹੋ ਰਹੀ ਹੈ।


author

Vandana

Content Editor

Related News