ਇਸ ਦੇਸ਼ ''ਚ ਪਤੀ ਨੂੰ ਨਿਆਂ ਦਿਵਾਉਣ ਲਈ ਗੰਜੀਆਂ ਹੋਈਆਂ ਪਤਨੀਆਂ

Tuesday, Dec 18, 2018 - 10:39 AM (IST)

ਇਸ ਦੇਸ਼ ''ਚ ਪਤੀ ਨੂੰ ਨਿਆਂ ਦਿਵਾਉਣ ਲਈ ਗੰਜੀਆਂ ਹੋਈਆਂ ਪਤਨੀਆਂ

ਬੀਜਿੰਗ (ਬਿਊਰੋ)— ਚੀਨ ਵਿਚ ਜੇਲ ਵਿਚ ਬੰਦ ਆਪਣੇ ਪਤੀ ਨੂੰ ਨਿਆਂ ਦਿਵਾਉਣ ਲਈ ਪਤਨੀਆਂ ਨੇ ਗੰਜੀਆਂ ਹੋ ਕੇ ਪ੍ਰਦਰਸ਼ਨ ਕੀਤਾ। ਪੇਸ਼ੇ ਤੋਂ ਵਕੀਲ ਵਾਂਗ ਕੁਆਨਝਾਂਗ ਅਤੇ ਉਨ੍ਹਾਂ ਦੇ ਤਿੰਨ ਸਮਰਥਕ ਚੀਨ ਦੀ ਜੇਲ ਵਿਚ ਬੰਦ ਹਨ। ਬਾਹਰ ਉਨ੍ਹਾਂ ਦੀਆਂ ਪਤਨੀਆਂ ਨੇ ਆਪਣੇ ਪਤੀਆਂ ਨੂੰ ਆਜ਼ਾਦ ਕਰਾਉਣ ਲਈ ਪ੍ਰਦਰਸ਼ਨ ਕੀਤਾ। ਚਾਰੇ ਔਰਤਾਂ ਨੇ ਕਿਹਾ ਕਿ ਦੇਸ਼ ਵਿਚ ਕਾਨੂੰਨ ਦਾ ਰਾਜ ਖਤਮ ਹੋ ਗਿਆ ਹੈ ਅਤੇ ਇਸ ਦੇ ਵਿਰੋਧ ਵਿਚ ਉਨ੍ਹਾਂ ਨੇ ਹਾਂਗਸੇਕੁਨ ਹਾਈ ਕੋਰਟ ਦੇ ਸਾਹਮਣੇ ਪ੍ਰਦਰਸ਼ਨ ਕੀਤਾ। 

ਔਰਤਾਂ ਪ੍ਰਦਰਸ਼ਨ ਕਰਦਿਆਂ ਕਹਿ ਰਹੀਆਂ ਸਨ,''ਅਸੀਂ ਗੰਜੇ ਸਿਰ ਦੇ ਨਾਲ ਰਹਿ ਸਕਦੀਆਂ ਹਾਂ ਪਰ ਦੇਸ਼ ਵਿਚ ਕਾਨੂੰਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ।'' ਚੀਨ ਵਿਚ ਸਿਰ ਗੰਜਾ ਕਰਾਉਣ ਅਤੇ ਕਾਨੂੰਨ ਦਾ ਰਾਜ ਖਤਮ ਹੋਣ ਦੀ ਸਥਿਤੀ ਨੂੰ 'ਵੁਫਾ' ਕਿਹਾ ਜਾਂਦਾ ਹੈ। ਇਨ੍ਹਾਂ ਸਾਰੀਆਂ ਔਰਤਾਂ ਦੇ ਪਤੀਆਂ ਨੂੰ 9 ਜੁਲਾਈ 2015 ਨੂੰ ਪ੍ਰਦਰਸ਼ਨ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਮੀਨ ਦੇ ਐਕਵਾਇਰ ਦੇ ਵਿਰੁੱਧ ਵਕੀਲ ਵਾਂਗ ਕੁਆਨਝਾਂਗ ਅਤੇ ਉਸ ਦੇ 3 ਸਮਰਥਕ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਗ੍ਰਿਫਤਾਰ 4 ਕਾਰਕੁੰਨਾਂ 'ਤੇ ਰਾਜ ਸ਼ਕਤੀ ਵਿਰੁੱਧ ਜਾਣ ਦੇ ਦੋਸ਼ ਸਾਲ 2016 ਵਿਚ ਤੈਅ ਕੀਤੇ ਗਏ। 

ਗ੍ਰਿਫਤਾਰ ਵਕੀਲ ਵਾਂਗ 200 ਵਕੀਲਾਂ ਵਿਚੋਂ ਇਕੱਲੇ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵਾਂਗ ਦੀ ਰਿਹਾਈ ਲਈ ਪ੍ਰਦਰਸ਼ਨ ਕਰ ਰਹੀ ਉਸ ਦੀ ਪਤਨੀ ਲੀ ਵੇਂਜੁਈ ਨੇ ਕਿਹਾ,''ਮੈਂ ਜਾਣਨਾ ਚਾਹੁੰਦੀ ਹਾਂ ਕਿ ਇਸ ਕੇਸ ਵਿਚ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ। ਬੀਤੇ 3 ਸਾਲਾਂ ਵਿਚ ਸਾਡੇ ਵੱਲੋਂ 30 ਤੋਂ ਵੱਧ ਰਿਹਾਈ ਲਈ ਅਪੀਲ ਪੱਤਰ ਗਏ ਪਰ ਹੁਣ ਤੱਕ ਕਿਸੇ ਇਕ ਦਾ ਵੀ ਜਵਾਬ ਨਹੀਂ ਮਿਲਿਆ ਹੈ।''  ਲਿਊ ਇਰਮਿਨ ਸਮਾਜਿਕ ਕਾਰਕੁੰਨ ਜ਼ਹੀ ਯਾਨੀਮ ਦੀ ਪਤਨੀ ਹੈ। ਪ੍ਰਦਰਸ਼ਨ ਕਰ ਰਹੀ ਲੀਯੂ ਨੇ ਕਿਹਾ ਕਿ ਜੇਲ ਵਿਚ ਬੰਦ ਮੇਰੇ ਪਤੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੂੰ ਤਸੀਹੇ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਅਧਿਕਾਰੀ ਸਾਡੇ 'ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ। ਤੀਜੀ ਔਰਤ ਯੁਆਨ ਸ਼ਨਸ਼ਾਨ ਵਕੀਲ ਸ਼ੀ ਯਾਨਯੀ ਦੀ ਪਤਨੀ ਹੈ।  


author

Vandana

Content Editor

Related News