ਚੀਨ ਨੇ ਸਫਲਤਾਪੂਰਵਕ 4 ਉਪਗ੍ਰਹਿ ਕੀਤੇ ਲਾਂਚ

Friday, Jun 11, 2021 - 05:25 PM (IST)

ਚੀਨ ਨੇ ਸਫਲਤਾਪੂਰਵਕ 4 ਉਪਗ੍ਰਹਿ ਕੀਤੇ ਲਾਂਚ

ਬੀਜਿੰਗ (ਭਾਸ਼ਾ): ਚੀਨ ਨੇ ਸ਼ੁੱਕਰਵਾਰ ਨੂੰ ਚਾਰ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਨਿਰਧਾਰਤ ਆਰਬਿਟਾਂ ਵਿਚ ਭੇਜ ਦਿੱਤਾ। ਇਹਨਾਂ ਉਪਗ੍ਰਹਿਆਂ ਦੀ ਵਰਤੋਂ ਵਾਤਾਵਰਨ ਦੀ ਨਿਗਰਾਨੀ, ਐਸਟਰੋਇਡ ਸਰੋਤ ਖੋਜ, ਆਫ਼ਤ ਰੋਕਥਾਮ ਆਦਿ ਲਈ ਕੀਤੀ ਜਾਵੇਗੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਉਪਗ੍ਰਹਿਆਂ ਨੂੰ ਉੱਤਰੀ ਸ਼ਾਂਕਸੀ ਸੂਬ ਦੇ ਤਾਈਯੁਆਨ ਉਪਗ੍ਰਹਿ ਲਾਂਚ ਕੇਂਦਰ ਤੋਂ 'ਲੌਂਗ ਮਾਰਚ-2 ਡੀ ਰਾਕੇਟ' ਜ਼ਰੀਏ ਸਥਾਨਕ ਸਮੇਂ ਮੁਤਾਬਕ ਸਵੇਰੇ 11:03 ਵਜੇ ਲਾਂਚ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਵਿਰੁੱਧ 'ਕੁਆਡ' ਨੂੰ ਅਸਰਦਾਇਕ ਬਣਾਉਣ ਦੀ ਅਮਰੀਕਾ-ਜਾਪਾਨ ਦੀ ਮੁਹਿੰਮ

ਸੀਜੀਟੀਐਨ ਸਮਾਚਾਰ ਪੈਨਲ ਦੀ ਖ਼ਬਰ ਮੁਤਾਬਕ ਇਹਨਾਂ ਵਿਚ ਚੀਨ ਸਪੇਸ ਸੈਟ ਕੰਪਨੀ ਲਿਮੀਟਿਡ ਵੱਲੋਂ ਵਿਕਸਿਤ ਬੀਜਿੰਗ-3 ਉਪਗ੍ਰਹਿ, ਇਕ ਵਪਾਰਕ ਰਿਮੋਟ ਸੈਂਸਿੰਗ ਸੀ। ਇਸ ਦੀ ਵਰਤੋਂ ਮੁੱਖ ਤੌਰ 'ਤੇ ਸਰੋਤ ਜਾਂਚ, ਵਾਤਾਵਰਨ ਦੀ ਨਿਗਰਾਨੀ, ਸ਼ਹਿਰੀ ਪ੍ਰਬੰਧਨ ਅਤੇ ਆਫ਼ਤ ਰੋਕਥਾਮ ਲਈ ਕੀਤੀ ਜਾਂਦੀ ਹੈ। ਇਸ ਮੁਤਾਬਕ ਹੋਰ ਤਿੰਨ ਉਪਗ੍ਰਹਿਆਂ ਦੀ ਵਰਤੋਂ ਸਮੁੰਦਰੀ ਵਾਤਾਵਰਨ ਸੰਬੰਧੀ ਵਾਤਾਵਰਨ ਮੁਲਾਂਕਣ, ਐਸਟਰੋਇਡ ਸਰੋਤ ਖੋਜ ਅਤੇ ਆਰਬਿਟ ਵਿਚ ਸਿਖਲਾਈ ਲਈ ਕੀਤਾ ਜਾਵੇਗਾ। ਗੌਰਤਲਬ ਹੈ ਕਿ ਚੀਨ ਨੇ 3 ਜੂਨ ਨੂੰ ਨਵੀਂ ਪੀੜ੍ਹੀ ਦੇ ਪਹਿਲੇ ਮੌਸਮ ਸੰਬੰਧੀ ਉਪਗ੍ਰਹਿਆਂ ਨੂੰ ਨਿਰਧਾਰਤ ਆਰਬਿਟ ਵਿਚ ਸਫਲਤਾਪੂਰਵਕ ਲਾਂਚ ਕੀਤਾ ਸੀ। ਐੱਫਵਾਈ-4ਬੀ ਉਪਗ੍ਰਹਿ ਦੀ ਵਰਤੋਂ ਮੌਸਮ ਵਿਸ਼ਲੇਸ਼ਣ ਤੇ ਭਵਿੱਖਬਾਣੀ ਅਤੇ ਵਾਤਾਵਰਨ ਤੇ ਆਫ਼ਤ ਨਿਗਰਾਨੀ ਦੇ ਖੇਤਰ ਵਿਚ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ - ਪਾਕਿ-ਚੀਨ ਤਿੱਬਤ 'ਚ ਕਰ ਰਹੇ ਸੰਯੁਕਤ ਯੁੱਧ ਅਭਿਆਸ, ਭਾਰਤ ਨੇ ਲਿਆ ਨੋਟਿਸ


author

Vandana

Content Editor

Related News