22 ਪੱਛਮੀ ਦੇਸ਼ਾਂ ਨੇ ਚੀਨ ਨੂੰ ਕੀਤੀ ਇਹ ਅਪੀਲ

Thursday, Jul 11, 2019 - 10:19 AM (IST)

22 ਪੱਛਮੀ ਦੇਸ਼ਾਂ ਨੇ ਚੀਨ ਨੂੰ ਕੀਤੀ ਇਹ ਅਪੀਲ

ਜੈਨੇਵਾ (ਭਾਸ਼ਾ)— ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ (Human Rights Watch) ਮੁਤਾਬਕ 22 ਪੱਛਮੀ  ਦੇਸ਼ਾਂ ਨੇ ਇਕ ਬਿਆਨ ਜਾਰੀ ਕਰ ਕੇ ਚੀਨ ਨੂੰ ਅਪੀਲ ਕੀਤੀ। ਇਨ੍ਹਾਂ ਦੇਸ਼ਾਂ ਨੇ ਚੀਨ ਨੂੰ ਸ਼ਿਨਜਿਆਂਗ ਖੇਤਰ ਵਿਚ ਉਇਗਰ ਅਤੇ ਹੋਰ ਮੁਸਲਮਾਨਾਂ ਵਿਰੁੱਧ ਵੱਡੇ ਪੱਧਰ 'ਤੇ ਮਨਮਰਜ਼ੀ ਨਾਲ ਕੀਤੀ ਗਈ ਨਜ਼ਰਬੰਦੀ ਅਤੇ ਹੋਰ ਉਲੰਘਣਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ। ਵਕਾਲਤੀ ਸਮੂਹ ਨੇ ਸੰਯੁਕਤ ਰਾਸ਼ਟਰ ਸਮਰਥਿਤ ਮਨੁੱਖੀ ਅਧਿਕਾਰ ਪਰੀਸ਼ਦ ਵਿਚ ਇਸ ਮਹੱਤਵਪੂਰਣ ਬਿਆਨ ਦੀ ਪ੍ਰਸ਼ੰਸਾ ਕੀਤੀ, ਜੋ ਸ਼ਿਨਜਿਆਂਗ ਵਿਚ ਚੀਨ ਦੀਆਂ ਨੀਤੀਆਂ ਦੇ ਬਾਰੇ ਵਿਚ ਚਿੰਤਾ ਜ਼ਾਹਰ ਕਰਨ ਦੀ ਦਿਸ਼ਾ ਵਿਚ ਇਕ ਸੰਕੇਤਿਕ ਕਦਮ ਹੈ। 

ਮਨੁੱਖੀ ਅਧਿਕਾਰ ਸਮੂਹਾਂ ਅਤੇ ਅਮਰੀਕਾ ਦਾ ਅਨੁਮਾਨ ਹੈ ਕਿ ਸ਼ਿਨਜਿਆਂਗ ਵਿਚ ਕਰੀਬ 10 ਲੱਖ ਮੁਸਲਮਾਨਾਂ ਨੂੰ ਸ਼ਾਇਦ ਮਨਮਰਜ਼ੀ ਨਾਲ ਨਜ਼ਰਬੰਦ ਕੀਤਾ ਗਿਆ ਹੈ। ਭਾਵੇਂਕਿ ਚੀਨ ਹਿਰਾਸਤ ਕੇਂਦਰਾਂ ਵਿਚ ਇਸ ਤਰ੍ਹਾਂ ਦੀ ਮਨੁੱਖੀ ਅਧਿਕਾਰ ਉਲੰਘਣਾ ਤੋਂ ਇਨਕਾਰ ਕਰਦਾ ਹੈ ਅਤੇ ਇਨ੍ਹਾਂ ਨੂੰ ਅੱਤਵਾਦ ਨਾਲ ਲੜਨ ਅਤੇ ਰੋਜ਼ਗਾਰ ਯੋਗ ਹੁਨਰ ਸਿਖਾਉਣ ਦੇ ਉਦੇਸ਼ ਵਾਲੇ ਸਿਖਲਾਈ ਸਕੂਲ ਦੱਸਦਾ ਹੈ।


author

Vandana

Content Editor

Related News