ਚਿੜੀਆਘਰ ਤੋਂ ਭੱਜਿਆ ਚਿੰਪਾਂਜ਼ੀ, ਮੁਲਾਜ਼ਮ ਨੇ ਰੋਕਿਆ ਤਾਂ ਮਾਰੀ ਲੱਤ

Monday, Jul 15, 2019 - 03:55 PM (IST)

ਚਿੜੀਆਘਰ ਤੋਂ ਭੱਜਿਆ ਚਿੰਪਾਂਜ਼ੀ, ਮੁਲਾਜ਼ਮ ਨੇ ਰੋਕਿਆ ਤਾਂ ਮਾਰੀ ਲੱਤ

ਬੀਜਿੰਗ (ਏਜੰਸੀ)- ਚੀਨ ਦੇ ਹੇਫੀ ਵਾਈਲਡਲਾਈਫ ਪਾਰਕ ਵਿਚ ਇਕ ਚਿੰਪਾਂਜ਼ੀ ਅਚਾਨਕ ਚਿੜੀਆਘਰ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਉਥੇ ਹੀ ਜਦੋਂ ਉਨ੍ਹਾਂ ਨੂੰ ਇਕ ਮੁਲਾਜ਼ਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਛਲ ਕੇ ਲੱਤ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ। ਇਸ ਦੌਰਾਨ ਚਿੰਪਾਂਜ਼ੀ ਨੇ ਚਿੜੀਆਘਰ ਵਿਚ ਮੌਜੂਦ ਲੋਕਾਂ ਨੂੰ ਵੀ ਖੂਬ ਪ੍ਰੇਸ਼ਾਨ ਕੀਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 
ਇਸ 12 ਸਾਲਾ ਚਿੰਪਾਂਜ਼ੀ ਦਾ ਨਆਂ ਯਾਂਗ-ਯਾਂਗ ਦੱਸਿਆ ਜਾ ਰਿਹਾ ਹੈ। ਇਹ ਘਟਨਾ ਉਸ ਵੇਲੇ ਹੋਈ ਜਦੋਂ ਚਿੜੀਆਘਰ ਵਿਚ ਦੇਖਣ ਵਾਲਿਆਂ ਦੀ ਭੀੜ ਇਕੱਠੀ ਹੋਈ ਸੀ, ਇਸ ਦੌਰਾਨ ਚਿੰਪਾਂਜ਼ੀ ਪਿੰਜਰੇ ਵਿਚੋਂ ਨਿਕਲ ਕੇ ਬਾਹਰ ਆ ਗਿਆ। ਉਸ ਨੂੰ ਜਦੋਂ ਜ਼ੂ ਕਰਮਚਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਲੱਤ ਮਾਰ ਕੇ ਛੱਤ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਟਰਾਂਸਕਿਵਲਾਈਜ਼ਰ ਡਾਰਟ ਨਾਲ ਯਾਂਗ ਨੂੰ ਸ਼ਾਟ ਕੀਤਾ ਗਿਆ ਅਤੇ ਬੇਹੋਸ਼ ਹੋਣ ਤੋਂ ਬਾਅਦ ਉਸ ਨੂੰ ਵਾਪਸ ਪਿੰਜਰੇ ਵਿਚ ਛੱਡ ਦਿੱਤਾ।
ਖਬਰ ਮੁਤਾਬਕ ਚਿੰਪਾਂਜੀ ਨੇ ਪਿੰਜਰੇ ਵਿਚੋਂ ਬਾਹਰ ਨਿਕਲਣ ਲਈ ਬਾਂਸ ਦੇ ਪੇੜ ਦਾ ਸਹਾਰਾ ਲਿਆ। ਉਹ ਬਾਂਸ ਦੇ ਦਰੱਖਤ 'ਤੇ ਚੜ੍ਹ ਕੇ ਭੱਜ ਗਿਆ। ਚਿੰਪਾਂਜੀ ਦੇ ਲੋਕਾਂ ਵਿਚਾਲੇ ਆਉਣ ਨਾਲ ਭਾਜੜ ਮੱਚ ਗਈ। ਵਾਈਲਡ ਲਾਈਫ ਪਾਰਕ ਨੂੰ ਖਾਲੀ ਕਰਵਾਉਣ ਲਈ ਪੁਲਸ ਨੂੰ ਬੁਲਾਇਆ ਗਿਆ, ਇਹ ਘਟਨਾ ਉਥੇ ਲੱਗੇ ਸੀਸੀਟੀਵੀ ਵਿਚ ਰਿਕਾਰਡ ਹੋ ਗਈ। ਇਸ ਤੋਂ ਬਾਅਦ ਤੋਂ ਹੀ ਚਿੰਪਾਂਜੀ ਦਾ ਇਹ ਸ਼ਰਾਰਤੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
 


author

sunita

Content Editor

Related News