8000 ਵਾਰ ਲੱਗੇ ਝਟਕੇ ਪਰ ਫਿਰ ਵੀ ਨਾ ਆਇਆ ਭੂਚਾਲ

01/05/2018 8:14:16 AM

ਸੇਂਟਿਆਗੋ— ਚਿਲੀ ਵਿੱਚ ਸਾਲ 2017 ਵਿੱਚ ਅੱਠ ਹਜ਼ਾਰ ਵਾਰ ਝਟਕੇ ਮਹਿਸੂਸ ਕੀਤੇ ਗਏ ਪਰ ਭੂਚਾਲ ਦੇ ਪੱਧਰ ਨੂੰ ਕੋਈ ਵੀ ਛੂ ਤੱਕ ਨਹੀਂ ਸਕਿਆ । ਚਿਲੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਪਿਛਲੇ ਸਾਲ ਝਟਕਿਆਂ ਦੀ ਗਿਣਤੀ 8 ਹਜ਼ਾਰ 94 ਹੋ ਗਈ ਜੋ ਕਿ ਪਿਛਲੇ ਸਾਲ 2016 ਦੀ ਤੁਲਨਾ ਵਿੱਚ 26 ਫੀਸਦੀ ਜ਼ਿਆਦਾ ਸੀ ।  
ਕੇਂਦਰ ਨੇ ਦੱਸਿਆ ਕਿ 352 ਝਟਕੇ ਮਹਿਸੂਸ ਕੀਤੇ ਗਏ ਜਦੋਂ ਕਿ 7742 ਝਟਕਿਆਂ ਦੀ ਤੀਬਰਤਾ ਦਾ ਪੱਧਰ ਕਰੀਬ ਤਿੰਨ ਸੀ । ਪ੍ਰਸ਼ਾਂਤ ਦੇ ਨੇੜੇ 'ਰਿੰਗ ਆਫ ਫਾਇਰ' ਉੱਤੇ ਸਥਿਤ ਚਿਲੀ ਦੇ ਇੱਕ ਭੂਚਾਲ ਵਾਲੇ ਖੇਤਰ ਵਿੱਚ ਆਉਂਦਾ ਹੈ ਜਿੱਥੇ ਟੈਕਨੀਕਲ ਪਲੇਟ ਇੱਕ-ਦੂਜੇ ਨੂੰ ਰਗੜਦੇ ਰਹਿੰਦੇ ਹਨ । ਇਹ ਦੁਨੀਆ ਵਿੱਚ ਭੂਚਾਲ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ ਅਤੇ 1960 ਵਿੱਚ 9.5 ਤੀਬਰਤਾ ਵਾਲੇ ਭੂਚਾਲ ਨੇ ਤਾਂ ਇਤਹਾਸ ਹੀ ਰਚ ਦਿੱਤਾ। ਸੰਸਾਰ ਵਿੱਚ ਤਾਂਬੇ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚ ਮਸ਼ਹੂਰ ਚਿਲੀ ਦੀਆਂ ਵਧੇਰੇ ਵੱਡੀਆਂ ਤਾਂਬੇ ਦੀਆਂ ਖਾਨਾਂ ਉੱਤਰੀ ਚਿਲੀ ਦੇ ਖੇਤਰ ਵਿੱਚ ਸਥਿਤ ਹਨ ਜੋ ਭੂਚਾਲ ਤੋਂ ਵਿਸ਼ੇਸ਼ ਰੂਪ ਤੋਂ ਪ੍ਰਭਾਵਿਤ ਹਨ । ਹਾਲ ਦੇ ਸਾਲਾਂ ਵਿੱਚ, 2010 ਵਿੱਚ ਚਿਲੀ ਵਿੱਚ ਸਭ ਤੋਂ ਵੱਡਾ 8.8 ਤੀਬਰਤਾ ਵਾਲਾ ਭੂਚਾਲ ਆਇਆ ਜਿਸ ਦੇ ਕਾਰਨ ਮੱਧ-ਦੱਖਣੀ ਇਲਾਕਿਆਂ ਵਿੱਚ 500 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਦੇ ਕਾਰਨ ਇਲਾਕੇ ਵਿੱਚ ਸੁਨਾਮੀ ਵੀ ਆਈ ।


Related News