ਚਿਲੀ ''ਚ 3 ਲੱਖ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ
Friday, Jul 17, 2020 - 12:40 PM (IST)

ਸੈਂਟੀਯਾਗੋ- ਚਿਲੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ 3 ਲੱਖ ਤੋਂ ਪਾਰ ਪੁੱਜ ਗਏ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 7290 ਹੋ ਗਈ ਹੈ।
ਚਿਲੀ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 2475 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੁੱਲ ਪੀੜਤਾਂ ਦੀ ਗਿਣਤੀ 3,23,698 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 104 ਮੌਤਾਂ ਹੋਈਆਂ।
ਮੰਤਰਾਲੇ ਮੁਤਾਬਕ ਵਰਤਮਾਨ ਸਮੇਂ 467 ਵੈਂਟੀਲੇਟਰ ਦੇਸ਼ ਦੇ ਸਿਹਤ ਨੈੱਟਵਰਕ ਵਿਚ ਮੌਜੂਦ ਹਨ। ਪਿਛਲੇ 24 ਘੰਟਿਆਂ ਦੌਰਾਨ 17,192 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ ਜਿਸ ਨਾਲ ਹੁਣ ਤਕ 13,51,904 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਚਿਲੀ ਵਿਚ ਅਜੇ ਵੀ ਸਿਹਤ ਐਮਰਜੈਂਸੀ ਲਾਗੂ ਹੈ।