ਚਿਲੀ : ਪੁਲਸ ਸਟੇਸ਼ਨ ''ਚ ਧਮਾਕਾ, 5 ਅਧਿਕਾਰੀ ਜ਼ਖਮੀ

Friday, Jul 26, 2019 - 09:43 AM (IST)

ਚਿਲੀ : ਪੁਲਸ ਸਟੇਸ਼ਨ ''ਚ ਧਮਾਕਾ, 5 ਅਧਿਕਾਰੀ ਜ਼ਖਮੀ

ਸੈਂਟੀਯਾਗੋ (ਬਿਊਰੋ)— ਚਿਲੀ ਵਿਚ ਵੀਰਵਾਰ ਨੂੰ ਇਕ ਪੁਲਸ ਸਟੇਸ਼ਨ ਦੇ ਅੰਦਰ ਧਮਾਕਾ ਹੋਇਆ। ਇਸ ਧਮਾਕੇ ਵਿਚ 5 ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਚਿਲੀ ਦੇ ਹਚੀਚੁਰਬਾ ਵਿਚ ਪੁਲਸ ਸਟੇਸ਼ਨ ਲਈ ਇਕ ਪੈਕੇਟ ਵਿਚ ਭੇਜੇ ਗਏ ਬੰਬ ਨਾਲ ਇਹ ਧਮਾਕਾ ਹੋਇਆ। ਚਿਲੀ ਦੇ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਇਹ ਨਿਸ਼ਚਿਤ ਰੂਪ ਨਾਲ ਅੱਤਵਾਦੀਆਂ ਦਾ ਕੰਮ ਹੈ ਕਿਉਂਕਿ ਇਕ ਪੈਕੇਟ ਨਾਲ ਬੰਬ ਨੂੰ ਪੁਲਸ ਸਟੇਸ਼ਨ ਵਿਚ ਭੇਜਣਾ ਅੱਤਵਾਦ ਫੈਲਾਉਣ ਦੀ ਸਾਜਿਸ਼ ਹੀ ਹੋ ਸਕਦੀ ਹੈ।''

ਇਕ ਸਮਾਚਾਰ ਏਜੰਸੀ ਨੇ ਜਨਰਲ ਜੌਰਜ ਐਵਿਲਾ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਮਲੇ ਵਿਚ ਪੁਲਸ ਕਮਿਸ਼ਨਰ ਸਮੇਤ 5 ਅਧਿਕਾਰੀ ਜ਼ਖਮੀ ਹੋ ਗਏ। ਪੁਲਸ ਦੇ ਸਪੈਸ਼ਲ ਆਪਰੇਸ਼ਨਸ ਗਰੁੱਪ (GOPE) ਮੁਤਾਬਕ ਜਿਸ ਮਹਿਲਾ ਨੂੰ ਪਾਰਸਲ ਭੇਜਿਆ ਗਿਆ ਸੀ ਉਸ ਦੀ ਪਛਾਣ ਕਰ ਲਈ ਗਈ ਹੈ। ਜ਼ਖਮੀਆਂ ਵਿਚੋਂ ਦੋ ਪੁਲਸ ਅਧਿਕਾਰੀਆਂ ਦੀ ਹਾਲਤ ਗੰਭੀਰ ਹੈ। ਬੰਬ ਵਾਲੇ ਪਾਰਸਲ ਨੂੰ ਪੁਲਸ ਕਮਿਸ਼ਨਰ ਦੇ ਨਾਮ 'ਤੇ ਭੇਜਿਆ ਗਿਆ ਸੀ। ਧਮਾਕੇ ਕਾਰਨ ਆਲੇ-ਦੁਆਲੇ ਦੇ ਤਿੰਨ ਦਫਤਰ ਨੁਕਸਾਨੇ ਗਏ।


author

Vandana

Content Editor

Related News