ਚਿਲੀ : ਪੰਜ ਹਫਤਿਆਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ''ਚ 23 ਲੋਕਾਂ ਦੀ ਮੌਤ

Saturday, Nov 23, 2019 - 03:33 PM (IST)

ਚਿਲੀ : ਪੰਜ ਹਫਤਿਆਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ''ਚ 23 ਲੋਕਾਂ ਦੀ ਮੌਤ

ਸੈਂਟਿਯਾਗੋ— ਚਿਲੀ 'ਚ ਹਿੰਸਕ ਅਸ਼ਾਂਤੀ 'ਚ ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋ ਗਈ। ਦੇਸ਼ 'ਚ ਸਮਾਜਿਕ ਅਸ਼ਾਂਤੀ ਦਾ ਇਹ ਪੰਜਵਾਂ ਹਫਤਾ ਹੈ। ਦੱਖਣੀ ਅਮਰੀਕੀ ਦੇਸ਼ ਦੇ ਸਾਰੇ ਸ਼ਹਿਰਾਂ 'ਚ ਲੁੱਟ-ਮਾਰ ਅਤੇ ਪ੍ਰਦਰਸ਼ਨ ਹੋ ਰਹੇ ਹਨ। ਚਿਲੀ 'ਚ ਨਵੇਂ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਨੂੰ ਲੈ ਕੇ ਰਾਜਨੀਤਕ ਖਾਕੇ 'ਤੇ ਸਮਝੌਤੇ ਦੇ ਬਾਵਜੂਦ ਨਾ ਤਾਂ ਲੋਕਾਂ ਦੀ ਨਾਰਾਜ਼ਗੀ ਘੱਟ ਹੋਈ ਹੈ ਅਤੇ ਨਾ ਹੀ ਖੂਨੀ ਹਿੰਸਾ 'ਚ ਕਮੀ ਆਈ ਹੈ।

ਸਮਾਜਿਕ ਅਤੇ ਆਰਥਿਕ ਅਸਾਮਨਤਾ ਅਤੇ ਦੇਸ਼ ਦੇ ਗਿਣੇ-ਚੁਣੇ ਅਮੀਰ ਪਰਿਵਾਰਾਂ ਤੋਂ ਰਾਜਨੀਤਕ ਕੁਲੀਨ ਵਰਗ ਦੇ ਵਿਰੋਧ 'ਚ ਇੱਥੇ 18 ਅਕਤੂਬਰ ਤੋਂ ਪ੍ਰਦਰਸ਼ਨ ਹੋ ਰਹੇ ਹਨ। 3 ਦਹਾਕਿਆਂ ਦੇ ਚਿਲੀ ਦੇ ਲੋਕਤੰਤਰੀ ਇਤਿਹਾਸ 'ਚ ਇਹ ਸਭ ਤੋਂ ਭਿਆਨਕ ਸੰਕਟ ਹੈ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਾਂ 'ਚ ਤਕਰੀਬਨ 2000 ਲੋਕ ਜ਼ਖਮੀ ਹੋਏ ਹਨ, ਇਨ੍ਹਾਂ 'ਚ 280 ਅਜਿਹੇ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਪੇਲੇਟ ਗਨ ਦੀ ਚਪੇਟ 'ਚ ਆਉਣ ਕਾਰਨ ਆਪਣੀਆਂ ਅੱਖਾਂ ਤਕ ਗੁਆ ਲਈਆਂ। ਸ਼ੁੱਕਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋ ਗਈ। ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਦੀ ਸਰਕਾਰ ਨੇ ਇਕ ਵਾਰ ਫਿਰ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਗੋਂਜਲੋ ਬਲੂਮੇਲ ਨੇ ਇਸ ਅਸ਼ਾਂਤੀ ਨੂੰ ਖਤਮ ਕਰਨ ਲਈ ਸਾਰੇ ਰਾਜਨੀਤਕ ਦਲਾਂ ਨੂੰ ਅਪੀਲ ਕੀਤੀ ਹੈ।


Related News