ਅਫਗਾਨਿਸਤਾਨ ''ਚ ਬਾਰੂਦੀ ਸੁਰੰਗ ''ਚ ਹੋਇਆ ਧਮਾਕਾ, 1 ਬੱਚੇ ਦੀ ਮੌਤ, 3 ਹੋਰ ਜ਼ਖ਼ਮੀ

04/01/2023 1:35:57 PM

ਕਲਾਤ/ਅਫਗਾਨਿਸਤਾਨ (ਵਾਰਤਾ)- ਅਫਗਾਨਿਸਤਾਨ ਦੇ ਦੱਖਣੀ ਸੂਬੇ ਜ਼ਾਬੁਲ ਵਿਚ ਇਕ ਬਾਰੂਦੀ ਸੁਰੰਗ ਵਿਚ ਧਮਾਕਾ ਹੋਣ ਕਾਰਨ 1 ਬੱਚੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਸੂਬਾਈ ਪੁਲਸ ਦਫ਼ਤਰ ਨੇ ਸ਼ਨੀਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਾਹਜੋਏ ਜ਼ਿਲ੍ਹੇ ਦੇ ਸਰਖੋਗਨ ਖੇਤਰ ਵਿਚ ਸ਼ੁੱਕਰਵਾਰ ਨੂੰ ਪਿਛਲੀਆਂ ਜੰਗਾਂ ਤੋਂ ਬਚੀ ਇਕ ਬਾਰੂਦੀ ਸੁਰੰਗ ਵਿਚ ਧਮਾਕਾ ਹੋ ਗਿਆ, ਜਿਸ ਵਿਚ 1 ਬੱਚੇ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ।

ਖਾਨਾਬਦੋਸ਼ ਪਰਿਵਾਰਾਂ ਦੇ ਬੱਚਿਆਂ ਦਾ ਇੱਕ ਸਮੂਹ ਇੱਕ ਖੇਤ ਵਿੱਚ ਇੱਕ ਟਰੈਕਟਰ ਦੇ ਕੋਲ ਖੇਡ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਇਕ ਖਿਡੌਣੇ ਵਰਗਾ ਯੰਤਰ ਮਿਲਿਆ ਅਤੇ ਉਹ ਉਸ ਨਾਲ ਖੇਡਣ ਲੱਗੇ। ਇਸ ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਵਿਚ ਇਕ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਦੇ ਇੱਕ ਧਮਾਕੇ ਵਿੱਚ ਉੱਤਰੀ ਜਵਾਜਾਨ ਸੂਬੇ ਵਿੱਚ ਮੰਗਲਵਾਰ ਨੂੰ 2 ਬੱਚਿਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ।
 


cherry

Content Editor

Related News