ਬੱਚੇ ਨੂੰ ਗਰਮ ਕੁਹਾੜੀ ਚੱਟਣ ਲਈ ਕੀਤਾ ਮਜ਼ਬੂਰ, 3 ਗ੍ਰਿਫਤਾਰ

Thursday, Aug 05, 2021 - 10:01 PM (IST)

ਇਸਲਾਮਾਬਾਦ - ਪਾਕਿਸਤਾਨ ਵਿੱਚ ਬੇਗੁਨਾਹੀ ਸਾਬਤ ਕਰਣ ਲਈ ਇੱਕ ਬੱਚੇ ਨੂੰ ਗਰਮ ਕੁਹਾੜੀ ਚੱਟਣ 'ਤੇ ਮਜ਼ਬੂਰ ਕੀਤਾ ਗਿਆ। ਇਸ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ 'ਤੇ ਚਾਹ ਦੀ ਕੇਤਲੀ ਚੋਰੀ ਕਰਣ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਮਾਮਲੇ ਵਿੱਚ ਬੱਚੇ ਨੂੰ ਆਪਣੀ ਬੇਗੁਨਾਹੀ ਸਾਬਤ ਕਰਣ ਲਈ ਉਸ ਨੂੰ ਗਰਮ ਕੁਹਾੜੀ ਨੂੰ ਚੱਟਣ ਲਈ ਕਿਹਾ ਗਿਆ। ਫਜ਼ਲਾ ਕੱਛ ਦੀ ਬਾਰਡਰ ਮਿਲਟਰੀ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਾਕਿਸਤਾਨ ਦੀ ਸਥਾਨਕ ਮੀਡੀਆ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਬੱਚੇ ਦਾ ਨਾਮ ਤਹਸੀਬ ਹੈ ਜੋ ਇੱਕ ਚਰਵਾਹਾ ਹੈ। ਇਸ ਮਾਮਲੇ ਵਿੱਚ ਤਹਸੀਬ ਦੇ ਪਿਤਾ ਜਨ ਮੁਹੰਮਦ ਨੇ ਥਾਣੇ ਵਿੱਚ ਕੇਸ ਦਰਜ ਕਰਾਇਆ ਹੈ।  

ਘਟਨਾ ਵਿੱਚ ਤਹਸੀਬ ਦੀ ਜੀਭ ਸੜ ਗਈ ਹੈ ਅਤੇ ਉਸ ਨੂੰ ਤਹਿਸੀਲ ਹੈਡਕੁਆਰਟਰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਜਿਨ੍ਹਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਦੀ ਪਛਾਣ ਸਿਰਾਜ, ਅਬਦੁਲ ਰਹੀਮ ਅਤੇ ਮੁਹੰਮਦ ਖਾਨ ਦੇ ਤੌਰ 'ਤੇ ਹੋਈ ਹੈ। ਕੁੱਝ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲੋਚ ਦੇ ਕੁੱਝ ਆਦਿਵਾਸੀ ਅਜੇ ਵੀ ਗਰਮ ਪਾਣੀ ਜਾਂ ਅੱਗ ਦਾ ਇਸਤੇਮਾਲ ਕਿਸੇ ਦੋਸ਼  ਤੋਂ ਬਾਅਦ ਆਪਣੀ ਬੇਗੁਨਾਹੀ ਸਾਬਤ ਕਰਣ ਲਈ ਕਰਦੇ ਹਨ। ਇਹ ਪ੍ਰਥਾ ਤਖ਼ਤੇ ਸੁਲੇਮਾਨ ਤਹਿਸੀਲ ਵਿੱਚ ਜ਼ਿਆਦਾ ਪ੍ਰਚਲਤ ਹੈ। ਇਸ ਆਦਿਵਾਸੀ ਇਲਾਕੇ ਵਿੱਚ ਇਹ ਵੀ ਮਾਨਤਾ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਨਿਸ਼ਚਿਤ ਸਮੇਂ ਤੱਕ ਪਾਣੀ ਦੇ ਅੰਦਰ ਰਹਿ ਗਿਆ ਤਾਂ ਉਹ ਨਿਰਦੋਸ਼ ਹੈ ਅਤੇ ਜੇਕਰ ਉਹ ਨਿਸ਼ਚਿਤ ਸਮੇਂ ਤੋਂ ਪਹਿਲਾਂ ਪਾਣੀ ਤੋਂ ਬਾਹਰ ਆ ਜਾਂਦਾ ਹੈ ਤਾਂ ਉਸ ਨੂੰ ਦੋਸ਼ੀ ਮੰਨ ਲਿਆ ਜਾਂਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News