ਨਿਊ ਜਰਸੀ ''ਚ ਵਾਪਰਿਆ ਦਰਦਨਾਕ ਹਾਦਸਾ, ਬਹੁ-ਮੰਜ਼ਿਲਾ ਇਮਾਰਤ ਤੋਂ ਡਿੱਗਿਆ ਮੁੰਡਾ
Sunday, Nov 16, 2025 - 01:18 PM (IST)
ਨੇਵਾਰਕ (ਏਪੀ) : ਨਿਊ ਜਰਸੀ 'ਚ ਇੱਕ ਬਹੁ-ਮੰਜ਼ਿਲਾ ਇਮਾਰਤ ਦੀ 20ਵੀਂ ਮੰਜ਼ਿਲ ਦੀ ਖਿੜਕੀ ਤੋਂ ਡਿੱਗਣ ਕਾਰਨ ਇੱਕ ਦੋ ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ। ਨਿਊ ਜਰਸੀ ਦੇ ਅਧਿਕਾਰੀ ਬੱਚੇ ਦੀ ਮੌਤ ਦੀ ਜਾਂਚ ਕਰ ਰਹੇ ਹਨ। ਨਿਊ ਜਰਸੀ ਪੁਲਸ ਨੂੰ ਸ਼ਨੀਵਾਰ ਸਵੇਰੇ 7 ਵਜੇ ਇੱਕ ਬਹੁ-ਮੰਜ਼ਿਲਾ ਅਪਾਰਟਮੈਂਟ 'ਚ ਇੱਕ ਬੱਚੇ ਦੇ ਖਿੜਕੀ ਤੋਂ ਡਿੱਗਣ ਦੀ ਰਿਪੋਰਟ ਮਿਲੀ।
ਐਸੈਕਸ ਕਾਉਂਟੀ ਪ੍ਰੌਸੀਕਿਊਟਰ ਦੇ ਦਫ਼ਤਰ ਨੇ ਇੱਕ ਬਿਆਨ 'ਚ ਕਿਹਾ ਕਿ ਬੱਚੇ ਨੂੰ ਨਿਊਆਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਜਨਤਕ ਪਾਰਕ ਦੇ ਨਾਲ ਲੱਗਦੇ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਕਾਉਂਟੀ ਪ੍ਰੌਸੀਕਿਊਟਰ ਥੀਓਡੋਰ ਸਟੀਫਨਜ਼ ਤੇ ਨਿਊਆਰਕ ਪਬਲਿਕ ਸੇਫਟੀ ਡਾਇਰੈਕਟਰ ਇਮੈਨੁਅਲ ਮਿਰਾਂਡਾ ਨੇ ਜਾਂਚ ਦਾ ਐਲਾਨ ਕੀਤਾ। ਕੋਈ ਹੋਰ ਜਾਣਕਾਰੀ ਤੁਰੰਤ ਉਪਲਬਧ ਨਹੀਂ ਸੀ।
