ਇਸ ਦੇਸ਼ ''ਚ ਮੁਰਗਾ ਬਾਂਗ ਦੇਵੇਗਾ ਜਾਂ ਨਹੀਂ, ਅਦਾਲਤ ਕਰੇਗੀ ਫੈਸਲਾ!

07/09/2019 8:35:00 PM

ਪੈਰਿਸ— ਭਾਰਤ 'ਚ ਮੁਰਗੇ ਦੀ ਬਾਂਗ ਸਵੇਰੇ ਅਲਾਰਮ ਦਾ ਕੰਮ ਕਰਦੀ ਹੈ, ਉਥੇ ਹੀ ਪੱਛਮੀ ਫਰਾਂਸ 'ਚ 'ਮੌਰਿਸ' ਨਾਂ ਦੇ ਮੁਰਗੇ 'ਤੇ ਇਸ ਗੱਲ ਲਈ ਮੁਕੱਦਮਾ ਕੀਤਾ ਗਿਆ ਹੈ ਕਿ ਉਸ ਦੇ ਬਾਂਗ ਦੇਣ ਨਾਲ ਸ਼ੋਰ ਮਚ ਜਾਂਦਾ ਹੈ ਅਤੇ ਲੋਕਾਂ ਦੀ ਨੀਂਦ 'ਚ ਖਲਲ ਪੈਦਾ ਹੁੰਦੀ ਹੈ।

ਮੌਰਿਸ ਦੀ ਬਾਂਗ 'ਤੇ ਫਰਾਂਸ 'ਚ ਸ਼ਹਿਰੀ ਅਤੇ ਗ੍ਰਾਮੀਣ ਲੋਕ ਵੰਡੇ ਗਏ ਹਨ। ਸ਼ਹਿਰੀ ਲੋਕ ਮੌਰਿਸ ਦੀ ਬਾਂਗ ਖਿਲਾਫ ਹਨ ਤੇ ਪੇਂਡੂ ਲੋਕਾਂ ਨੂੰ ਮੌਰਿਸ ਦੇ ਬਾਂਗ ਦੇਣ 'ਤੇ ਇਤਰਾਜ਼ ਨਹੀਂ ਹੈ। ਫਰਾਂਸ 'ਚ ਮੁਰਗਾ ਰਾਸ਼ਟਰੀ ਪ੍ਰਤੀਕ ਹੈ। ਫਰਾਂਸ ਦੇ ਇਸਲੇ ਆਫ ਆਲਰਾਨ ਦੇ ਸੇਂਟ ਪਿਅਰੇ ਦਿ ਆਲਰਾਨ ਪਿੰਡ 'ਚ ਕਰੋਨੀ ਫੇਸਸਯੂ ਨੇ ਮੌਰਿਸ ਮੁਰਗੇ ਨੂੰ ਪਾਲਿਆ ਹੋਇਆ ਹੈ। ਅਪ੍ਰੈਲ 2017 'ਚ ਉਸ ਦੇ ਗੁਆਂਢੀਆਂ ਨੇ ਪਹਿਲੀ ਵਾਰ ਅਪ੍ਰੈਲ 2017 'ਚ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਹ ਆਪਣੇ ਮੁਰਗੇ ਨੂੰ ਚੁੱਪ ਕਰਵਾਏ, ਉਹ ਤੇਜ਼ ਆਵਾਜ਼ 'ਚ ਰੌਲਾ ਪਾਉਂਦਾ ਹੈ। ਗੁਆਂਢੀ ਨੇ ਇਸ ਨਾਲ ਧੁਨੀ ਪ੍ਰਦੂਸ਼ਣ ਹੋਣ ਦਾ ਦਾਅਵਾ ਕੀਤਾ।


Baljit Singh

Content Editor

Related News