ਸ਼ਿਕਾਗੋ ਦੀ ਭਾਰਤੀ-ਅਮਰੀਕੀ ਡਾਕਟਰ ਧੋਖਾਧੜੀ ਦੀ ਦੋਸ਼ੀ ਕਰਾਰ
Tuesday, Jul 02, 2024 - 01:50 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਇਲੀਨੌਇਸ ਸੂਬੇ ਦੀ ਭਾਰਤੀ ਮੂਲ ਦੀ ਇਕ ਡਾਕਟਰ ਮੋਨਾ ਘੋਸ਼ (51) ਨੂੰ ਅਦਾਲਤ ਨੇ ਬੀਤੇ ਦਿਨ ਗੈਰ-ਮੌਜੂਦ ਸੇਵਾਵਾਂ ਲਈ ਬਿਲਿੰਗ ਮੈਡੀਕੇਡ ਫਰਾਡ ਦਾ ਦੋਸ਼ੀ ਮੰਨਿਆ। ਅਦਾਲਤ ਨੇ ਮੋਨਾ ਘੋਸ਼ ਨੇ ਜਾਅਲੀ ਭਰਪਾਈ ਦੇ ਦਾਅਵਿਆਂ ਲਈ ਮੈਡੀਕਲ ਰਿਕਾਰਡ ਨੂੰ ਜਾਅਲੀ ਬਣਾਉਣ ਲਈ ਦੋਸ਼ੀ ਮੰਨਿਆ। ਜਿਸ ਨੇ ਘੱਟੋ-ਘੱਟ 24 ਲੱਖ ਡਾਲਰ ਦੀ ਧੋਖਾਧੜੀ ਕੀਤੀ ਹੈ। ਸ਼ਿਕਾਗੋ ਦੀ ਇਸ 51 ਸਾਲਾ ਭਾਰਤੀ-ਅਮਰੀਕੀ ਡਾਕਟਰ ਨੇ ਗੈਰ-ਮੌਜੂਦ ਸੇਵਾਵਾਂ ਲਈ ਮੈਡੀਕੇਡ ਅਤੇ ਪ੍ਰਾਈਵੇਟ ਬੀਮਾਕਰਤਾਵਾਂ ਨੂੰ ਬਿਲਿੰਗ ਕਰਨ ਲਈ ਸੰਘੀ ਸਿਹਤ ਸੰਭਾਲ ਨਾਲ ਧੋਖਾਧੜੀ ਕੀਤੀ। ਉਸ ਨੂੰ ਘੱਟੋ ਘੱਟ 20 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯੂ.ਐਸ. ਅਟਾਰਨੀ ਦੇ ਦਫ਼ਤਰ ਅਨੁਸਾਰ ਡਾ: ਮੋਨਾ ਘੋਸ਼ ਪ੍ਰੋਗਰੈਸਿਵ ਵੂਮੈਨ ਹੈਲਥਕੇਅਰ ਦੀ ਮਾਲਕੀ ਦਾ ਸੰਚਾਲਨ ਕਰਦੀ ਹੈ। ਅਤੇ ਉਸ ਨੇ ਮੰਨਿਆ ਕਿ ਉਸਨੇ ਅਤੇ ਉਸਦੇ ਕਰਮਚਾਰੀਆਂ ਨੇ ਸੇਵਾਵਾਂ ਅਤੇ ਪ੍ਰਕਿਰਿਆਵਾਂ ਲਈ ਮੈਡੀਕੇਡ, ਟ੍ਰਾਈਕੇਅਰ ਅਤੇ ਕਈ ਹੋਰ ਬੀਮਾਕਰਤਾਵਾਂ ਨੂੰ ਅਦਾਇਗੀ ਦੇ ਦਾਅਵੇ ਜਮ੍ਹਾ ਕਰਵਾਏ ਹਨ। ਯੂ.ਐਸ ਅਟਾਰਨੀ ਦੇ ਦਫ਼ਤਰ ਨੇ ਕਿਹਾ, ਡਾਕਟਰ ਮੋਨਾ ਘੋਸ਼ ਨੇ ਇਹ ਵੀ ਮੰਨਿਆ ਹੈ ਕਿ ਉਸਨੇ ਬੀਮਾ ਕੰਪਨੀਆਂ ਨੂੰ ਜਾਅਲੀ ਅਦਾਇਗੀ ਦਾਅਵਿਆਂ ਦਾ ਸਮਰਥਨ ਕਰਨ ਲਈ ਮੈਡੀਕਲ ਰਿਕਾਰਡਾਂ ਨੂੰ ਜਾਅਲੀ ਬਣਾਇਆ ਸੀ। ਇਹ ਭਾਰਤੀ-ਅਮਰੀਕੀ ਡਾਕਟਰ, ਜੋ ਅਮਰੀਕਾ ਦੇ ਰਾਜ ਇਲੀਨੋਇਸ ਦੇ ਇਨਵਰਨੇਸ ਨਾਲ ਸਬੰਧਤ ਹੈ, ਨੂੰ 27 ਜੂਨ (ਵੀਰਵਾਰ) ਨੂੰ ਸਿਹਤ ਸੰਭਾਲ ਧੋਖਾਧੜੀ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਅਧਿਕਾਰੀ ਦਾ ਅਹਿਮ ਬਿਆਨ, ਕਿਹਾ-ਅਮਰੀਕਾ ਕਈ ਖੇਤਰਾਂ 'ਚ ਭਾਰਤ ਨਾਲ ਸਬੰਧਾਂ ਨੂੰ ਕਰ ਰਿਹੈ ਡੂੰਘਾ
ਹਰ ਇੱਕ ਸਜ਼ਾਯੋਗ ਅਪਰਾਧ ਦੀ ਵਾਰੰਟੀ ਦੇ ਨਾਲ 10 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ। ਅਮਰੀਕੀ ਅਟਾਰਨੀ ਦੇ ਦਫਤਰ ਅਨੁਸਾਰ,ਘੋਸ਼ ਧੋਖੇ ਨਾਲ ਪ੍ਰਾਪਤ ਕੀਤੀ ਅਦਾਇਗੀ ਵਿੱਚ ਘੱਟੋ ਘੱਟ 2.4 ਮਿਲੀਅਨ ਡਾਲਰ, ਭਾਰਤੀ ਕਰੰਸੀ ਜੋ (ਲਗਭਗ 20.03 ਕਰੋੜ ਰੁਪਏ) ਬਣਦੀ ਹੈ। ਉਸ ਲਈ ਉਹ ਜਵਾਬਦੇਹ ਹੈ। ਅਤੇ ਅਮਰੀਕੀ ਅਦਾਲਤ ਸਜ਼ਾ 'ਤੇ ਅੰਤਿਮ ਰਕਮ ਵੀ ਨਿਰਧਾਰਤ ਕਰੇਗੀ। ਪਿਛਲੇ ਸਾਲ ਮਾਰਚ ਵਿੱਚ ਡਾਕਟਰ ਮੋਨਾ ਘੋਸ਼ ਨੂੰ ਇੱਕ ਸੰਘੀ ਗ੍ਰੈਂਡ ਜਿਊਰੀ ਨੇ ਸਿਹਤ ਸੰਭਾਲ ਧੋਖਾਧੜੀ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਸੀ। ਦੋਸ਼ਾਂ ਅਨੁਸਾਰ ਡਾਕਟਰ ਅਤੇ ਉਸਦੇ ਕਲੀਨਿਕ ਨੇ ਧੋਖਾਧੜੀ ਦੇ ਜ਼ਰੀਏ 796,000 ਡਾਲਰ (ਜੋ ਲਗਭਗ 6.64 ਕਰੋੜ ਰੁਪਏ) ਬਣਦੇ ਹਨ ਪ੍ਰਾਪਤ ਕੀਤੇ ਸਨ। ਡਾਕਟਰ ਘੋਸ਼ ਹੈਲਥਕੇਅਰ ਧੋਖਾਧੜੀ ਦੇ 13 ਮਾਮਲਿਆਂ ਦੀ ਦੋਸ਼ੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।