ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ

Friday, Apr 02, 2021 - 11:57 AM (IST)

ਸ਼ਿਕਾਗੋ ’ਚ 10 ਭਾਰਤੀ-ਅਮਰੀਕੀ ਸਥਾਨਕ ਚੋਣਾਂ ’ਚ ਨਿੱਤਰੇ, ਵਿਰੋਧੀਆਂ ਨੂੰ ਦੇ ਸਕਦੇ ਨੇ ਵੱਡੀ ਟੱਕਰ

ਵਾਸ਼ਿੰਗਟਨ (ਭਾਸ਼ਾ) : ਸ਼ਿਕਾਗੋ ’ਚ ਸਥਾਨਕ ਚੋਣਾਂ ਵਿਚ ਇਕ ਮਾਹਿਰ ਡਾਕਟਰ ਸਮੇਤ ਕਰੀਬ 10 ਭਾਰਤਵੰਸ਼ੀ ਅਮਰੀਕੀ ਹਿੱਸਾ ਲੈ ਰਹੇ ਹਨ, ਜੋ ਰਾਜਨੀਤਕ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਭਾਈਚਾਰੇ ਦੀ ਇੱਛਾ ਨੂੰ ਦਰਸਾਉਂਦਾ ਹੈ। ਸ਼ਿਕਾਗੋ ਵਿਚ ਸਥਾਨਕ ਚੋਣਾਂ ਵਿਚ ਹਿੱਸਾ ਲੈ ਰਹੇ ਭਾਰਤਵੰਸ਼ੀ ਅਮਰੀਕੀਆਂ ਵਿਚ 5 ਔਰਤਾਂ ਵੀ ਸ਼ਾਮਲ ਹਨ। ਭਾਈਚਾਰੇ ਦੇ ਨੇਤਾ ਜਤਿੰਦਰ ਦਿਗਨਵਕਰ ਮੇਨੀ ਟਾਊਨਸ਼ਿਪ ਹਾਈਵੇ ਕਮਿਸ਼ਨਰ ਦੇ ਅਹੁਦੇ ਦੀ ਚੋਣ ਲੜ ਰਹੇ ਹਨ। 

ਇਹ ਵੀ ਪੜ੍ਹੋ: ਕੀ ਵੁਹਾਨ ਲੈਬ ਤੋਂ ਨਿਕਲਿਆ ਸੀ ਵਾਇਰਸ, WHO ਦੀ ਲੀਕ ਰਿਪੋਰਟ ’ਤੇ ਬ੍ਰਿਟੇਨ ਸਣੇ 14 ਦੇਸ਼ਾਂ ਨੇ ਦਿੱਤੀ ਪ੍ਰਤੀਕਿਰਿਆ

‘ਐਸੋਸੀਏਸ਼ਨ ਆਫ ਫਿਜੀਸ਼ੀਅਨਸ ਆਫ ਇੰਡੀਅਲ ਓਰੀਜਿਨ’  (ਏ.ਏ.ਪੀ.ਆਈ.) ਦੇ ਸਾਬਕਾ ਪ੍ਰਧਾਨ ਡਾ. ਸੁਰੇਸ਼ ਰੈਡੀ ਓਕ ਬਰੁਕ ਵਿਚ ਟਰਸਟੀ ਸੀਟ ਲਈ ਉਮੀਦਵਾਰ ਹਨ। ਇਹ ਸ਼ਹਿਰ ਸ਼ਿਕਾਗੋ ਲੂਪ ਦੇ 15 ਮੀਲ ਪੱਛਮ ਵਿਚ ਹੈ। ਨਿਮਿਸ਼ ਜਾਨੀ ਸ਼ੈਚਮਬਰਗ ਟਾਊਨਸ਼ਿਪ ਦੇ ਟਰਸਟੀ ਅਹੁਦੇ ਲਈ ਖੜ੍ਹੇ ਹੋਏ ਹਨ, ਜਦੋਂ ਕਿ ਸਯਦ ਹੁਸੈਣੀ ਹਨੋਵਰ ਪਾਰਕ ਟਾਊਨਸ਼ਿਪ ਦੇ ਟਰਸਟੀ ਦੀ ਦੌੜ ਵਿਚ ਹਨ। ਮਿਤੇਸ਼ ਸ਼ਾਹ ਮੇਨੀ ਟਾਊਨਸ਼ਿਪ ਦੇ ਕਲਰਕ ਅਹੁਦੇ ਦੀ ਦੌੜ ਵਿਚ ਹਨ।

ਇਹ ਵੀ ਪੜ੍ਹੋ: ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ

ਇਸ ਚੋਣ ਵਿਚ ਭਾਰਤੀ ਮੂਲ ਦੀਆਂ 5 ਔਰਤਾਂ ਵੀ ਹਿੱਸਾ ਲੈ ਰਹੀਆਂ ਹਨ, ਜੋ ਕਿ ਸਿੱਧੇ ਤੌਰ ’ਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਤੋਂ ਪ੍ਰਭਾਵਿਤ ਦੱਸੀਆਂ ਜਾਂਦੀਆਂ ਹਨ। ਵਾਸਵੀ ਚਾਕਾ ਨੇਪਰਵਿਲ ਸਿਟੀ ਕੌਂਸਲ ਲਈ ਚੋਣ ਲੜ ਰਹੀ ਹੈ, ਜਦੋਂਕਿ ਮੇਹਗਾਨਾ ਬੰਸਲ ਵ੍ਹੀਟਲੈਂਡ ਟਾਊਨਸ਼ਿਪ ਟਰਸਟੀ ਦੇ ਅਹੁਦੇ ਦੀ ਦੌੜ ਵਿਚ ਹੈ। ਉਥੇ ਹੀ ਸ਼ਵੇਤਾ ਬੇਰ ਅਰੋੜਾ ਟੈਂਥ ਵਾਰਡ ਆਲਡੇਰਮਨ ਦੀ ਚੋਣ ਲੜ ਰਹੀ ਹੈ। ਸੁਪਨਾ ਜੈਨ ਅਤੇ ਸਬਾ ਹੈਦਰ ਡਿਸਟਰਿਕਟ 204 ਸਕੂਲ ਬੋਰਡ ਦੀ ਚੋਣ ਲੜ ਰਹੀਆਂ ਹਨ। ਦਿਗਨਵਕਰ ਨੇ ‘ਪੀ.ਟੀ.ਆਈ.’ ਦੱਸਿਆ, ‘ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਜ਼ਿਆਦਾ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਸ਼ਿਕਾਗੋ ਵਿਚ ਚੋਣਾਂ ਵਿਚ ਹਿੱਸਾ ਲੈ ਰਹੇ ਹਨ। ਭਾਈਚਾਰੇ ਦੀ ਸੇਵਾ ਕਰਨ ਦਾ ਹੁਣ ਸਾਡਾ ਸਮਾਂ ਹੈ।’

ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਨੇ ਟੀ ਨਟਰਾਜਨ ਨੂੰ ਤੋਹਫ਼ੇ ਵਜੋਂ ਦਿੱਤੀ ‘ਥਾਰ’, ਅੱਗਿਓਂ ਕ੍ਰਿਕਟਰ ਨੇ ਵੀ ਭੇਜਿਆ 'ਰਿਟਰਨ ਗਿਫ਼ਟ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News