ਪੁਤਿਨ ਦਾ ਸਮਰਥਨ ਕਰਨ ਵਾਲੇ ਸ਼ਤਰੰਜ ਚੈਂਪੀਅਨ ਕਰਜਾਕਿਨ 'ਤੇ ਲੱਗੀ ਪਾਬੰਦੀ
Tuesday, Mar 22, 2022 - 11:48 AM (IST)
ਲੁਸਾਨੇ (ਭਾਸ਼ਾ)- ਵਿਸ਼ਵ ਦੇ ਚੋਟੀ ਦੇ ਸ਼ਤਰੰਜ ਖਿਡਾਰੀਆਂ ਵਿਚੋਂ ਇਕ ਰੂਸ ਦੇ ਸਰਗੇਈ ਕਰਜਾਕਿਨ ਉੱਤੇ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਦਾ ਸਮਰਥਨ ਕਰਨ ਦੇ ਦੋਸ਼ ਵਿਚ 6 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਚੀਨ ਜਹਾਜ਼ ਹਾਦਸਾ: 20 ਘੰਟੇ ਬਾਅਦ ਵੀ ਕੋਈ ਜ਼ਿੰਦਾ ਨਹੀਂ ਮਿਲਿਆ, ਸਵਾਰ ਸਨ 132 ਯਾਤਰੀ
ਵਿਸ਼ਵ ਖ਼ਿਤਾਬ ਲਈ ਸਾਬਕਾ ਚੈਲੇਂਜਰ ਰੂਸ ਦੇ ਕਰਜਾਕਿਨ ਨੇ ਪਿਛਲੇ ਮਹੀਨੇ ਯੂਕ੍ਰੇਨ ਵਿਚ ਰੂਸੀ ਫ਼ੌਜਾਂ ਭੇਜੇ ਜਾਣ ਤੋਂ ਬਾਅਦ ਇਕ ਖੁੱਲੇ ਪੱਤਰ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਦਮ ਦਾ ਸਮਰਥਨ ਕੀਤਾ ਸੀ। ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ (FIDE) ਦੀ ਅਨੁਸ਼ਾਸਨੀ ਕਮੇਟੀ ਨੇ ਕਿਹਾ ਕਿ ਕਰਜਾਕਿਨ ਨੇ ਸ਼ਤਰੰਜ ਦੀ ਖੇਡ ਜਾਂ ਇਸ ਦੇ ਪ੍ਰਬੰਧਕਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਨਿਯਮ ਤੋੜਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਨਾਕਾਮ ਰਹਿਣ 'ਤੇ ਮਾਰੀ ਗੋਲੀ
ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਸਕਦੇ ਹਨ, ਪਰ ਰੂਸੀ ਸਮਾਚਾਰ ਏਜੰਸੀ ਟਾਸ ਦੇ ਅਨੁਸਾਰ, ਉਹ ਅਜਿਹਾ ਕਰਨ ਦੀ ਯੋਜਨਾ ਨਹੀਂ ਬਣ ਰਹੇ ਹਨ। ਕ੍ਰੀਮੀਆ ਵਿਚ ਜੰਮੇ ਕਰਜਾਕਿਨ 2009 ਤੱਕ ਯੂਕ੍ਰੇਨ ਲਈ ਖੇਡੇ ਸਨ, ਪਰ ਫਿਰ ਉਸ ਤੋਂ ਬਾਅਦ ਰੂਸ ਲਈ ਖੇਡਣ ਲੱਗੇ।
ਇਹ ਵੀ ਪੜ੍ਹੋ: ਚੀਨ 'ਚ ਯਾਤਰੀਆਂ ਨਾਲ ਭਰਿਆ ਜਹਾਜ਼ ਕਰੈਸ਼, ਮਚੇ ਅੱਗ ਦੇ ਭਾਂਬੜ, ਵੇਖੋ ਖ਼ੌਫਨਾਕ ਵੀਡੀਓ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।