ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਲਈ ਬੁੱਕ ਵੈਨਿਊ ਦੀਆਂ ਵੇਖੋ ਤਸਵੀਰਾਂ, ਬੈਠ ਸਕਦੇ ਨੇ 8 ਹਜ਼ਾਰ ਦਰਸ਼ਕ

Saturday, May 27, 2023 - 11:24 AM (IST)

ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਲਈ ਬੁੱਕ ਵੈਨਿਊ ਦੀਆਂ ਵੇਖੋ ਤਸਵੀਰਾਂ, ਬੈਠ ਸਕਦੇ ਨੇ 8 ਹਜ਼ਾਰ ਦਰਸ਼ਕ

ਮੈਲਬੌਰਨ (ਮਨਦੀਪ ਸੈਣੀ/ਰਮਨਦੀਪ ਸੋਢੀ)– 17 ਸਤੰਬਰ ਨੂੰ ਮੈਲਬੌਰਨ ਵਿਖੇ ਹੋਣ ਜਾ ਰਹੇ ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਬੀਤੇ ਦਿਨੀਂ ਕ੍ਰਿਏਟਿਵ ਈਵੈਂਟਸ ਦੀ ਟੀਮ ਵਲੋਂ ਵੈਨਿਊ ਦਾ ਦੌਰਾ ਕੀਤਾ ਗਿਆ। ਲਾਲੀ ਤੇ ਛਿੰਕੂ ਮੁਤਾਬਕ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ’ਚ ਲਗਭਗ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।

PunjabKesari

ਹਾਲ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਹਰ ਪਾਸੇ ਤੋਂ ਲੋਕ ਗੁਰਦਾਸ ਮਾਨ ਨੂੰ ਬਿਲਕੁਲ ਨੇੜੇ ਤੇ ਸਾਹਮਣੇ ਤੋਂ ਵੇਖ ਸਕਣਗੇ। ਬੇਹੱਦ ਸ਼ਾਨਦਾਰ ਸਾਊਂਡ ਦੀ ਵਿਵਸਥਾ ਵੀ ਕੀਤੀ ਗਈ ਹੈ। ਕਾਰ ਪਾਰਕਿੰਗ ਦੀ ਖ਼ਾਸ ਵਿਵਸਥਾ ਕੀਤੀ ਗਈ ਹੈ।

PunjabKesari

ਬਹੁਤ ਜਲਦ ਟਿਕਟਾਂ ਬੁੱਕ ਕਰਨ ਦੇ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਕ੍ਰਿਏਟਿਵ ਈਵੈਂਟਸ ਦੀ ਟੀਮ ਮੁਤਾਬਕ ਉਹ ਹਰ ਵਾਰ ਬੜੇ ਸੁਚੱਜੇ ਢੰਗ ਨਾਲ ਸ਼ੋਅ ਕਰਵਾਉਂਦੇ ਹਨ, ਜਿਥੇ ਸਮੂਹ ਪਰਿਵਾਰ ਸ਼ਾਂਤੀ ਤੇ ਆਨੰਦ ਨਾਲ ਸ਼ੋਅ ਵੇਖ ਸਕਣ।

PunjabKesari

ਇਸ ਵਾਰ ਵੀ ਗੁਰਦਾਸ ਮਾਨ ਦਾ ਸ਼ੋਅ ਬਹੁਤ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News