ਤਾਲਿਬਾਨ ਦੇ ਆਉਣ ਨਾਲ ਅਫਗਾਨਿਸਤਾਨ ’ਚ ਭਾਰਤੀ ਪ੍ਰਾਜੈਕਟਾਂ ਦੀ ਰਫਤਾਰ ਘਟੀ

Saturday, Nov 19, 2022 - 06:16 PM (IST)

ਤਾਲਿਬਾਨ ਦੇ ਆਉਣ ਨਾਲ ਅਫਗਾਨਿਸਤਾਨ ’ਚ ਭਾਰਤੀ ਪ੍ਰਾਜੈਕਟਾਂ ਦੀ ਰਫਤਾਰ ਘਟੀ

ਸੰਯੁਕਤ ਰਾਸ਼ਟਰ (ਭਾਸ਼ਾ)- ਭਾਰਤ ਨੇ ਕਿਹਾ ਕਿ ਤਾਲਿਬਾਨ ਦੇ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਹੋਣ ਤੋਂ ਪਹਿਲਾਂ ਉਹ 3 ਅਰਬ ਡਾਲਰ ਤੋਂ ਜ਼ਿਆਦਾ ਲਾਗਤ ਦੀ ਵਚਨਬੱਧਤਾ ਨਾਲ ਜੰਗ ਪ੍ਰਭਾਵਿਤ ਦੇਸ਼ ਵਿਚ ਵਿਕਾਸਾਤਮਕ ਅਤੇ ਸਮਰੱਥਾ ਨਿਰਮਾਣ ਪ੍ਰਾਜੈਕਟਾਂ ਨੂੰ ਚਲਾ ਰਿਹਾ ਸੀ ਪਰ ਸਿਆਸੀ ਸਥਿਤੀ ਵਿਚ ਬਦਲਾਅ ਦੇ ਨਤੀਜੇ ਵਜੋਂ ਵੱਖ-ਵੱਖ ਕਾਰਨਾਂ ਕਾਰਨ ਇਨ੍ਹਾਂ ਪ੍ਰਾਜੈਕਟਾਂ ਦੀ ਰਫਤਾਰ ਮੱਠੀ ਪੈ ਗਈ ਹੈ। ਇਸਦੇ ਬਾਵਜੂਦ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਵਿਚ ਕੋਈ ਬਦਲਾਅ ਨਹੀਂ ਆਇਆ ਹੈ।

ਅਫਗਾਨਿਸਤਾਨ ਦੇ ਲੋਕਾਂ ਦੇ ਸਾਹਮਣੇ ਪੈਦਾ ਆਰਥਿਕ ਚੁਣੌਤੀਆਂ ’ਤੇ ਰੂਸ ਦੀ ਪਹਿਲ ’ਤੇ ਆਯੋਜਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਏਰੀਆ ਫਾਰਮੂਲਾ ਮੀਟਿੰਗ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਦੂਤ ਆਰ. ਮਧੁਸੂਦਨ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿਚ ਅੱਤਵਾਦੀ ਹਮਲਿਆਂ ਵਿਚ ਵਿਸ਼ੇਸ਼ ਤੌਰ ’ਤੇ ਘੱਟ ਗਿਣਤੀਆਂ ਦੇ ਪੂਜਾ ਸਥਾਨਾਂ ਅਤੇ ਸਿੱਖਿਆ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਚਿੰਤਾਜਨਕ ਹੈ ਅਤੇ ਭਾਰਤ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖਤ ਨਿੰਦਾ ਕਰਦਾ ਹੈ। ਰੂਸੀ ਸੰਘ ਦੇ ਡਿਪਲੋਮੈਟਿਕ ਕੰਪਲੈਕਸ ’ਤੇ ਹੋਇਆ ਹਮਲਾ ਅਤਿਅੰਤ ਨਿੰਦਣਯੋਗ ਹੈ।


author

cherry

Content Editor

Related News