UAE ਦੇ ਰਸ ਅਲ ਖੇਮਾ ਗੁਰੂਘਰ ਦੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਚੋਲੇ (ਤਸਵੀਰਾਂ)

Sunday, Aug 25, 2024 - 05:55 PM (IST)

ਆਬੂਧਾਬੀ- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਖੇ ਰਸ ਅਲ ਖੇਮਾ ਗੁਰੂਘਰ ਦੇ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ ਹਨ। ਇਹ ਸੇਵਾ ਸਿੱਖ ਸ਼ਰਧਾਲੂਆਂ ਨੇ ਨਿਭਾਈ।ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਇਹ ਸੇਵਾ ਨਿਭਾਈ। ਇਸ ਸਬੰਧੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ।

PunjabKesari

PunjabKesari

ਇੱਥੇ ਦੱਸ ਦਈਏ ਕਿ ਬੀਤੇ ਸਾਲ ਯੂ.ਏ.ਈ ਦੇ ਓਮਾਨ ਨਾਲ ਲੱਗਦੇ ਆਖ਼ਰੀ ਸ਼ਹਿਰ ਰਸ ਅਲ ਖੇਹਮਾ ਵਿਖੇ ਗੁਰੂਘਰ ਗੁਰੂ ਨਾਨਕ ਦਰਬਾਰ ਦੀ ਇਮਾਰਤ ਮੁਕੰਮਲ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਗੁਰੂਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਇਸ ਗੁਰੂਘਰ ਨੂੰ ਤਿਆਰ ਕਰਨ 'ਚ 4 ਸਾਲ ਲੱਗੇ। ਤਕਰੀਬਨ ਡੇਢ ਏਕੜ 'ਚ ਇਹ ਗੁਰੂਘਰ ਸੁਸ਼ੋਭਿਤ ਹੈ। ਦੁਬਈ 'ਚ ਇਹ ਦੂਸਰਾ ਵੱਡਾ ਗੁਰੂਘਰ ਹੈ, ਜਿਸ ਕੋਲ ਵੱਡਾ ਹਾਲ ਤੇ ਖੁੱਲ੍ਹੀ ਜਗ੍ਹਾ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਸਮੇਤ 600 ਤੋਂ ਵੱਧ ਏਸ਼ੀਆਈ ਪ੍ਰਵਾਸੀ ਬ੍ਰਾਜ਼ੀਲ ਦੇ ਹਵਾਈ ਅੱਡੇ 'ਤੇ ਫਸੇ 

ਲੋਕਲ ਸ਼ੇਖ ਸਾਊਦ ਬਿਨ ਸਾਕਰ ਅਲ ਕਸ਼ਮੀਰ ਵੱਲੋਂ 24 ਨਵੰਬਰ ਨੂੰ ਰਸਮੀ ਤੌਰ 'ਤੇ ਉਦਘਾਟਨ 'ਚ ਸ਼ਮੂਲੀਅਤ ਕੀਤੀ ਗਈ। ਦੱਸ ਦੇਈਏ ਕਿ ਸ਼ੇਖ ਵੱਲੋਂ ਹੀ ਗੁਰੂਘਰ ਲਈ ਜ਼ਮੀਨ ਦਾਨ ਕੀਤੀ ਗਈ ਹੈ। 70 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵੱਲੋਂ ਸੰਪੰਨ ਕੀਤੀ ਗਈ। ਦੱਸਣਾ ਬਣਦਾ ਹੈ ਕਿ ਲੋਕਲ ਸੰਗਤ ਨੇ ਆਪਣੀ ਸੇਵਾ ਨਾਲ ਹੀ ਗੁਰੂਘਰ ਤਿਆਰ ਕੀਤਾ ਹੈ। ਫਿਲਹਾਲ ਸੰਗਤ ਹੀ ਸੇਵਾ ਦੇ ਤੌਰ 'ਤੇ ਸਾਰਾ ਪ੍ਰਬੰਧ ਚਲਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News