ਚਾਡ ਦੇ ਰਾਸ਼ਟਰਪਤੀ ਯੁੱਧ ਖੇਤਰ ''ਚ ਮਾਰੇ ਗਏ : ਫੌਜ
Tuesday, Apr 20, 2021 - 09:25 PM (IST)
ਐਨਜ਼ਮੀਨਾ-ਚਾਡ ਦੇ ਰਾਸ਼ਟਰਪਤੀ ਇਦਰਿਸ ਡੈਬੀ ਇਤਨੋ ਬਾਗੀਆਂ ਵਿਰੁੱਧ ਲੜਾਈ 'ਚ ਮੰਗਲਵਾਰ ਨੰ ਯੁੱਧ ਦੇ ਮੈਦਾਨ 'ਚ ਮਾਰੇ ਗਏ। ਉਹ ਤਿੰਨ ਦਹਾਕਿਆਂ ਤੋਂ ਵਧੇਰੇ ਸਮੇਂ ਤੋਂ ਮੱਧ ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਸਨ। ਫੌਜ ਨੇ ਰਾਸ਼ਟਰੀ ਟੈਲੀਵਿਜ਼ਨ ਅਤੇ ਰੇਡੀਓ 'ਤੇ ਇਹ ਐਲਾਨ ਕੀਤਾ। ਫੌਜ ਨੇ ਦੱਸਿਆ ਕਿ ਡੈਬੀ ਦੇ 37 ਸਾਲਾਂ ਪੁੱਤਰ ਮਹਾਮਤ ਇਦਰਿਸ ਡੈਬੀ ਇਤਨੋ 18 ਮਹੀਨੇ ਦੇ ਪਰਿਵਰਤਨਸ਼ੀਲ ਕੌਂਸਲ ਦੀ ਅਗਵਾਈ ਕਰਨਗੇ। ਨਾਲ ਹੀ ਫੌਜ ਨੇ ਸ਼ਾਮ 6 ਵਜੇ ਤੋਂ ਕਰਫਿਊ ਲਾਉਣ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਇਹ ਜਾਣਕਾਰੀ ਚੋਣ ਅਧਿਕਾਰੀਆਂ ਵੱਲੋਂ 11 ਅਪ੍ਰੈਲ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਡੈਬੀ ਨੂੰ ਜੇਤੂ ਐਲਾਨੇ ਜਾਣ ਦੇ ਕੁਝ ਹੀ ਘੰਟੇ ਬਾਅਦ ਆਈ ਹੈ। ਇਸ ਚੋਣਾਂ 'ਚ ਜਿੱਤ ਛੇ ਹੋਰ ਸਾਲਾਂ ਦੇ ਕਾਰਜਕਾਲ ਲਈ ਸੱਤਾ 'ਚ ਡੈਬੀ ਦੇ ਬਣੇ ਰਹਿਣ ਦਾ ਰਾਹ ਸਾਫ ਹੋ ਗਿਆ ਸੀ। ਡੈਬੀ ਦੀ ਕਿੰਨਾਂ ਪਰਿਸਥਿਤੀਆਂ 'ਚ ਹੋਈ ਉਸ ਦੀ ਫਿਲਹਾਲ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਘਟਨਾ ਵਾਲੀ ਥਾਂ ਸੁਦੂਰ ਖੇਤਰ 'ਚ ਸਥਿਤ ਹੈ।
ਇਹ ਵੀ ਪੜ੍ਹੋ-ਸ਼ੀ ਨੇ ਅਮਰੀਕਾ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੂਜਿਆਂ ਦੇ ਅੰਦਰੂਨੀ ਮਾਮਲਿਆਂ 'ਚ ਨਹੀਂ ਚੱਲੇਗੀ ਦਖਲਅੰਦਾਜ਼ੀ
ਅਜੇ ਇਹ ਵੀ ਸਪੱਸ਼ਟ ਹੈ ਕਿ ਰਾਸ਼ਟਰਪਤੀ ਉੱਤਰੀ ਚਾਡ 'ਚ ਮੋਹਰੀ ਖੇਤਰ 'ਚ ਕਿਉਂ ਗਏ ਜਾਂ ਉਨ੍ਹਾਂ ਦੇ ਸ਼ਾਸਨ ਦਾ ਵਿਰੋਧ ਕਰ ਰਹੇ ਬਾਗੀਆਂ ਨਾਲ ਸੰਘਰਸ਼ 'ਚ ਉਨ੍ਹਾਂ ਨੇ ਹਿੱਸਾ ਕਿਉਂ ਲਿਆ। ਫੌਜ ਦੇ ਸਾਬਕਾ ਕਮਾਂਡਰ-ਇਨ-ਚੀਫ ਡੈਬੀ 1990 'ਚ ਸੱਤਾ 'ਚ ਆਏ ਜਦ ਬਾਗੀ ਬਲਾਂ ਨੇ ਉਸ ਵੇਲੇ ਦੇ ਰਾਸ਼ਟਰਪਤੀ ਹਿਸੇਨ ਹਬਰੇ ਨੂੰ ਅਹੁਦੇ ਤੋਂ ਹਟਾ ਦਿੱਤਾ। ਬਾਅਦ 'ਚ ਉਨ੍ਹਾਂ ਨੂੰ ਸੇਨੇਗਲ 'ਚ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।