ਕੈਨੇਡਾ ''ਚ ਥਾਂ-ਥਾਂ ਲਾਈ ਗਈ ਛਬੀਲ (ਦੇਖੋ ਤਸਵੀਰਾਂ)

06/28/2017 1:07:18 PM

ਕੈਲਗਰੀ— ਗਰਮੀਆਂ ਦੇ ਦਿਨਾਂ ਵਿਚ ਜਿੱਥੇ ਹੋਰ ਥਾਵਾਂ 'ਤੇ ਪਾਣੀ ਦਾ ਮੁੱਲ ਪਾਇਆ ਜਾਣ ਲੱਗਦਾ ਹੈ, ਉੱਥੇ ਪੰਜਾਬ ਵਿਚ ਥਾਂ-ਥਾਂ 'ਤੇ ਛਬੀਲ ਲਗਾ ਕੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਕੰਮ ਕੀਤਾ ਜਾਂਦਾ ਹੈ। ਪਰ ਸਿੱਖ ਅਤੇ ਪੰਜਾਬੀ ਜਿੱਥੇ ਵੀ ਜਾਂਦੇ ਹਨ, ਉੱਥੇ ਵੱਖਰਾ ਪੰਜਾਬ ਬਣਾ ਲੈਂਦੇ ਹਨ। ਇਸੇ ਲੜੀ ਵਿਚ 'ਬੇਸਿਕਸ ਆਫ ਸਿੱਖੀ' ਸੰਸਥਾ ਨੇ ਕੈਨੇਡਾ, ਯੂ. ਕੇ. ਵਿਚ ਛਬੀਲ ਲਗਾ ਰਹੀ ਹੈ। ਕੈਨੇਡਾ ਦੇ ਟੋਰਾਂਟੋ ਅਤੇ ਕੈਲਗਰੀ ਦੀ ਫਾਰਮਰਜ਼ ਮਾਰਕੀਟ ਵਿਚ ਛਬੀਲ ਲਗਾ ਕੇ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਕੰਮ ਕੀਤਾ ਗਿਆ। ਇੱਥੇ ਦੱਸ ਦੇਈਏ ਕਿ ਕੈਨੇਡਾ ਅਤੇ ਯੂ. ਕੇ. ਸਮੇਤ ਕਈ ਦੇਸ਼ਾਂ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਅਜਿਹੇ ਸਮੇਂ ਸਿੱਖਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਵਿਦੇਸ਼ਾਂ ਵਿਚ ਸਿੱਖੀ ਦੇ ਸਿਧਾਤਾਂ ਦੀ ਮਿਸਾਲ ਕਾਇਮ ਕਰਦਾ ਹੈ।


Kulvinder Mahi

News Editor

Related News