ਰਿਪੋਰਟ ’ਚ ਦਾਅਵਾ, 2022 ’ਚ ਹਰ ਸਕਿੰਟ 4.3 ਬੱਚਿਆਂ ਦਾ ਜਨਮ ਅਤੇ 2 ਲੋਕਾਂ ਦੀ ਮੌਤ ਹੋਣ ਦਾ ਅਨੁਮਾਨ
Friday, Dec 31, 2021 - 05:29 PM (IST)
ਵਾਸ਼ਿੰਗਟਨ (ਭਾਸ਼ਾ) : ਪਿਛਲੇ ਇਕ ਸਾਲ ਵਿਚ ਵਿਸ਼ਵ ਦੀ ਆਬਾਦੀ ਵਿਚ 7.4 ਕਰੋੜ ਜਾਂ 0.9 ਫ਼ੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ 2022 ਦੇ ਪਹਿਲੇ ਦਿਨ ਇਹ 7.8 ਅਰਬ ਹੋਣ ਦਾ ਅਨੁਮਾਨ ਹੈ। ਅਮਰੀਕਾ ਦੇ ਸੇਂਸਸ ਬਿਊਰੋ (ਜਨਗਣਨਾ ਦਫ਼ਤਰ) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਬਦ ਤੋਂ ਬਦਤਰ ਹੋਏ ਹਾਲਾਤ, ਪਿਓ ਨੇ ਪੈਸਿਆਂ ਲਈ 10 ਸਾਲਾ ਧੀ ਨੂੰ ਵੇਚਿਆ
ਸੇਂਸਸ ਬਿਊਰੋ ਮੁਤਾਬਕ ਨਵੇਂ ਸਾਲ ਵਿਚ ਦੁਨੀਆ ਭਰ ਵਿਚ ਹਰ ਸਕਿੰਟ 4.3 ਲੋਕਾਂ ਦਾ ਜਨਮ ਹੋਣ ਅਤੇ 2 ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ। ਬਿਊਰੋ ਨੇ ਦੱਸਿਆ ਕਿ ਅਮਰੀਕਾ ਵਿਚ ਪਿਛਲੇ ਸਾਲ ਵਿਚ ਆਬਾਦੀ 7.07 ਲੱਖ ਵਧੀ ਹੈ ਅਤੇ ਅਗਲੇ ਸਾਲ ਦੇ ਪਹਿਲੇ ਦਿਨ ਦੇਸ਼ ਦੀ ਕੁੱਲ ਜਨਸੰਖਿਆ 33.24 ਕਰੋੜ ਹੋਣਾ ਅਨੁਮਾਨ ਹੈ।
ਇਹ ਵੀ ਪੜ੍ਹੋ: ਚੀਨ ਨੇ ਫੁੱਟਬਾਲਰਾਂ ’ਤੇ ਲਾਈ ਇਹ ਪਾਬੰਦੀ, ਕਿਹਾ- ਸਮਾਜ ਲਈ ਪੇਸ਼ ਹੋਵੇਗੀ ਨਵੀਂ ਮਿਸਾਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।