ਬਰਤਾਨੀਆ ਦੀ ਪਾਰਲੀਮੈਂਟ ''ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ ਪੁਰਬ

Wednesday, Mar 14, 2018 - 09:35 PM (IST)

ਬਰਤਾਨੀਆ ਦੀ ਪਾਰਲੀਮੈਂਟ ''ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ ਪੁਰਬ

ਲੰਡਨ (ਰਾਜਵੀਰ ਸਮਰਾ )— ਸ਼੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਦੇ ਪ੍ਰਧਾਨ ਜਸਵਿੰਦਰ ਕੁਮਾਰ ਨਿਗਾਹ ਅਤੇ ਸੰਸਦ ਮੈਬਰ ਮੁਹੰਮਦ ਯਾਸੀਨ ਦੇ ਯਤਨ ਸਦਕਾ ਬਰਤਾਨੀਆ ਦੀ ਹਾਊਸ ਆਫ ਪਾਰਲੀਮੈਂਟ ਵੈਸਟਮਨਿਸਟਰ ਲੰਡਨ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 641ਵਾ ਪ੍ਰਕਾਸ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਾਰਲੀਮੈਂਟ 'ਚ ਆਯੋਜਿਤ ਕੀਤੇ ਗਏ ਉਕਤ ਧਾਰਮਿਕ ਸਮਾਗਮ ਦੌਰਾਨ ਐਮ.ਪੀ. ਵਰਿੰਦਰ ਸ਼ਰਮਾ, ਐਮ.ਪੀ. ਤਨਮਨਜੀਤ ਸਿੰਘ ਢੇਸੀ ਤੇ ਐਮ.ਪੀ. ਅਫਜ਼ਲ ਰਸ਼ੀਦ ਨੇ ਆਪੋ-ਆਪਣੇ ਸ਼ਬਦਾਂ ਰਾਹੀਂ ਕਿਹਾ ਕਿ ਗੁਰੂਆਂ ਤੇ ਸੰਤਾ-ਭਗਤਾ ਦੀ ਬਾਣੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ ਤੇ ਸਾਨੂੰ ਗੁਰਬਾਣੀ ਦਾ ਸਿਮਰਨ ਕਰਦਿਆਂ ਉਸ 'ਤੇ ਅਮਲ ਵੀ ਕਰਨਾ ਚਾਹੀਦਾ ਹੈ।
PunjabKesari
ਧਾਰਮਿਕ ਸਮਾਗਮ ਮੌਕੇ ਭਾਈ ਜਸਵਿੰਦਰ ਸਿੰਘ ਤੇ ਗਿਆਨੀ ਹਰਭਜਨ ਸਿੰਘ ਜੀ ਦੇ ਕੀਰਤਨੀ ਜਥਿਆਂ ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਲੋਕ ਗਾਇਕ ਰਣਜੀਤ ਮਣੀ ਨੇ ਧਾਰਮਿਕ ਗੀਤਾਂ ਨਾਲ ਭਰਵੀਂ ਹਾਜਰੀ ਲਗਵਾਈ।|ਸਮਾਗਮ ਪ੍ਰਬੰਧਕ ਜਸਵਿੰਦਰ ਕੁਮਾਰ ਨਿਗਾਹ ਅਤੇ ਪ੍ਰਿਥਵੀ ਰਾਜ ਰੰਧਾਵਾ ਨੇ ਕਿਹਾ ਕਿ ਬਰਤਾਨੀਆ ਦੀ ਪਾਰਲੀਮੈਂਟ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਹੋਣਾ ਸਮੁੱਚੇ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਪ੍ਰਬੰਧਕਾਂ ਵਲੋਂ ਕਮਿਊਨਿਟੀ ਸੇਵਾ ਕਰਨ ਵਾਲੇ ਭਾਈਚਾਰੇ ਦੇ ਲੋਕਾਂ ਅਤੇ ਮਹਿਮਾਨਾਂ ਦਾ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਭਾਰਤੀ ਹਾਈ ਕਮਿਸਨ ਦੇ ਅਧਿਕਾਰੀ ਡੀ.ਪੀ. ਸਿੰਘ ਕੌਂਸਲਰ ਤੇਜ ਰਾਮ ਬਾਘਾ, ਯੋਗਰਾਜ ਅਹੀਰ, ਭੁਪਿੰਦਰ ਸਿੰਘ ਸੋਹੀ, ਬੀਬੀ ਸਰੋਜ ਸੌਂਧੀ, ਗੁਰਨਾਮ ਲਾਲ, ਬੀਬੀ ਕਸ਼ਮੀਰ ਕੌਰ ਆਦਿ ਸੰਗਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਰਧਾ ਨਾਲ ਹਾਜਰੀ ਲਗਵਾਈ।


Related News