ਅਮਰੀਕਾ: CDC ਨੇ ਗਰਭਵਤੀ ਔਰਤਾਂ ਨੂੰ ਕੀਤੀ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ

Thursday, Aug 12, 2021 - 09:38 PM (IST)

ਅਮਰੀਕਾ: CDC ਨੇ ਗਰਭਵਤੀ ਔਰਤਾਂ ਨੂੰ ਕੀਤੀ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ.ਡੀ.ਸੀ.) ਦੁਆਰਾ ਗਰਭਵਤੀ ਔਰਤਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਕੋਰੋਨਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਹੈ। ਸੀ.ਡੀ.ਸੀ. ਨੇ ਬੁੱਧਵਾਰ ਨੂੰ ਇਸ ਸਬੰਧੀ ਨਵੇਂ ਸਬੂਤ ਜਾਰੀ ਕੀਤੇ ਜੋ ਗਰਭਵਤੀ ਔਰਤਾਂ ਨੂੰ ਕੋਵਿਡ -19 ਵੈਕਸੀਨ ਲੈਣ ਲਈ ਜ਼ੋਰ ਦਿੰਦੇ ਹਨ। ਏਜੰਸੀ ਦੁਆਰਾ ਜਾਰੀ ਨਵੇਂ ਸੁਰੱਖਿਆ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਫਾਈਜ਼ਰ ਜਾਂ ਮੋਡਰਨਾ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕਰਨ ਨਾਲ ਗਰਭਪਾਤ ਦਾ ਜ਼ੋਖਮ ਘੱਟਦਾ ਹੈ।

ਇਹ ਵੀ ਪੜ੍ਹੋ :ਇੰਡੀਆਨਾਪੋਲਿਸ 'ਚ ਗੋਲੀਬਾਰੀ ਦੌਰਾਨ ਪੁਲਸ ਅਧਿਕਾਰੀ ਸਮੇਤ ਤਿੰਨ ਜ਼ਖਮੀ, ਸ਼ੱਕੀ ਦੀ ਮੌਤ

ਜਦਕਿ ਸਿਹਤ ਮਾਹਿਰਾਂ ਅਨੁਸਾਰ ਗਰਭਵਤੀ ਔਰਤਾਂ ਜੋ ਵਾਇਰਸ ਨਾਲ ਇਨਫੈਕਟਿਡ ਹੋ ਜਾਂਦੀਆਂ ਹਨ ਉਨ੍ਹਾਂ 'ਚ ਗੰਭੀਰ ਬੀਮਾਰੀ ਅਤੇ ਗਰਭ ਅਵਸਥਾ ਦੀਆਂ ਸਮੱਸਿਆਵਾਂ ਦਾ ਵਧੇਰੇ ਜ਼ੋਖਮ ਹੁੰਦਾ ਹੈ, ਜਿਸ ਵਿੱਚ ਗਰਭਪਾਤ ਵੀ ਸ਼ਾਮਲ ਹੈ। ਸੀ.ਡੀ.ਸੀ. ਦੇ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਗਰਭਵਤੀ ਮਾਵਾਂ ਦੀ ਟੀਕਾਕਰਨ ਦਰ ਪਛੜ ਗਈ, ਸਿਰਫ 23% ਨੂੰ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਇਸ ਦੇ ਇਲਾਵਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਤੋਂ ਅਗਲੇ ਕੁਝ ਹਫਤਿਆਂ ਵਿੱਚ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਦੇਣ ਲਈ ਫਾਈਜ਼ਰ ਦੇ ਟੀਕੇ ਨੂੰ ਪੂਰੀ ਤਰ੍ਹਾਂ ਮਨਜ਼ੂਰ ਕਰਨ ਬਾਰੇ ਫੈਸਲਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨੂੰ ਇਸ ਵੇਲੇ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :ਟੀਕੇ ਦੀ 'ਬੂਸਟਰ' ਖੁਰਾਕ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ : ਫਾਊਚੀ


author

Karan Kumar

Content Editor

Related News