UAE ''ਚ CBSE 10ਵੀਂ ਦਾ ਨਤੀਜਾ, ਟਾਪਰਾਂ ''ਚ ਸ਼ਾਮਲ ਭਾਰਤੀ ਨੌਜਵਾਨ

05/07/2019 4:36:09 PM

ਆਬੂਧਾਬੀ (ਏਜੰਸੀ)- ਯੂ.ਏ.ਈ. ਵਿਚ ਪੜ੍ਹਣ ਵਾਲੇ ਭਾਰਤੀ ਵਿਦਿਆਰਥੀਆਂ ਵਿਚੋਂ ਇਕ 17 ਸਾਲਾ ਅਲ੍ਹੜ ਨੇ ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ਵਿਚ ਟਾਪ ਕੀਤਾ ਹੈ। ਸ਼ਾਰਜਾਹ ਦੇ ਦਿੱਲੀ ਪ੍ਰਾਈਵੇਟ ਸਕੂਲ ਵਿਚ ਪੜ੍ਹਣ ਵਾਲੇ ਅਮਨ ਮਕਬੂਲ ਨੇ 94.3 ਫੀਸਦੀ ਅੰਕ ਹਾਸਲ ਕੀਤੀ ਹੈ। ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਐਲਾਨ ਹੋਇਆ ਹੈ।
ਖਲੀਜ਼ ਟਾਈਮਸ ਮੁਤਾਬਕ ਆਪਣੇ ਪੂਰੇ ਸਕੂਲ ਦੀਆਂ ਪ੍ਰੀਖਿਆਵਾਂ ਵਿਚ ਅਮਨ ਨੇ 90 ਫਈਸਦੀ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ। ਅਮਨ ਦੇ ਪਿਤਾ ਮਕਬੂਲ ਅਹਿਮਦ ਮੂਲ ਰੂਪ ਤੋਂ ਕੇਰਲ ਦੇ ਹਨ ਜੋ ਪਿਛਲੇ 20 ਸਾਲਾਂ ਤੋਂ ਯੂ.ਏ.ਈ. ਵਿਚ ਰਹਿ ਰਹੇ ਹਨ। ਪਿਤਾ ਮਕਬੂਲ ਨੇ ਕਿਹਾ ਕਿ ਪ੍ਰੀਖਿਆਵਾਂ ਤੋਂ ਬਾਅਦ ਅਮਨ ਨੇ ਸਾਨੂੰ ਦੱਸਿਆ ਕਿ ਉਹ 80 ਫਈਸਦੀ ਜਾਂ ਉਸ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨਗੇ। ਸਾਨੂੰ ਉਸ ਤੋਂ ਇੰਨੇ ਜ਼ਿਆਦਾ ਅੰਕਾਂ ਦੀ ਉਮੀਦ ਨਹੀਂ ਸੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਨੇ ਕਦੇ ਟਿਊਸ਼ਨ ਜਾਂ ਕੋਚਿੰਗ ਨਹੀਂ ਕੀਤੀ। ਦੁਬਈ ਵਿਚ ਇੰਡੀਅਨ ਹਾਈ ਸਕੂਲ ਤੋਂ ਭੁਵਨੇਸ਼ਵਰੀ ਜੈਯਸ਼ੰਕਰ ਟਾਪਰ ਹਨ ਜਿਸ ਨੇ 99.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ।


Sunny Mehra

Content Editor

Related News