ਕੈਨੇਡਾ ਦੇ ਇਸ ਸੂਬੇ 'ਚ ਮੰਕੀਪਾਕਸ ਦੇ ਮਾਮਲੇ ਵੱਧ ਕੇ 130 ਤੋਂ ਪਾਰ
Wednesday, Jun 15, 2022 - 10:48 AM (IST)
ਓਟਾਵਾ (ਵਾਰਤਾ): ਕੈਨੇਡਾ ਦੇ ਸੂਬੇ ਕਿਊਬਿਕ ਵਿੱਚ ਮੰਕੀਪਾਕਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 132 ਹੋ ਗਈ ਹੈ। ਸਿਹਤ ਅਤੇ ਸਮਾਜਿਕ ਸੇਵਾਵਾਂ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।ਸੂਬਾਈ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ਮੰਕੀਪਾਕਸ ਦੇ 13 ਜੂਨ ਤੱਕ ਕਿਊਬਿਕ ਵਿੱਚ 132 ਕੇਸ ਦਰਜ ਕੀਤੇ ਗਏ ਅਤੇ 27 ਮਈ ਤੋਂ ਵੈਕਸੀਨ ਦੀਆਂ 3,080 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸ਼ਹਿਰ ਦੇ ਪਬਲਿਕ ਹੈਲਥ ਡਾਇਰੈਕਟਰ ਡਾ. ਮਾਈਲੇਨ ਡਰੋਇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਊਬਿਕ ਵਿੱਚ ਨਵੇਂ ਪੁਸ਼ਟੀ ਕੀਤੇ ਸੰਕਰਮਣਾਂ ਨੇ ਕੈਨੇਡਾ ਵਿੱਚ ਮੰਕੀਪਾਕਸ ਦੇ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 155 ਤੱਕ ਪਹੁੰਚਾ ਦਿੱਤੀ ਹੈ।126 ਐਕਟਿਵ ਮਾਮਲਿਆਂ ਦੇ ਨਾਲ ਮਾਂਟਰੀਅਲ ਇਸ ਪ੍ਰਕੋਪ ਦਾ ਕੇਂਦਰ ਬਣ ਗਿਆ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਸਮਲਿੰਗੀ ਭਾਈਚਾਰਾ ਵਿਸ਼ੇਸ਼ ਤੌਰ 'ਤੇ ਵਾਇਰਸ ਫੈਲਣ ਤੋਂ ਪ੍ਰਭਾਵਿਤ ਹੈ।ਕਿਊਬਿਕ ਸਿਹਤ ਵਿਭਾਗ ਦੇ ਅੰਤਰਿਮ ਨਿਰਦੇਸ਼ਕ ਲੂਕ ਬੋਇਲੇਉ ਨੇ ਕਿਹਾ ਕਿ ਕੇਸ ਹੌਲੀ-ਹੌਲੀ ਵੱਧ ਰਹੇ ਹਨ।10 ਜੂਨ ਨੂੰ ਵਾਇਰਸ ਬਾਰੇ ਆਖਰੀ ਫੈਡਰਲ ਅਪਡੇਟ ਵਿਚ 112 ਕੇਸਾਂ ਦੀ ਰਿਪੋਰਟ ਕੀਤੀ ਗਈ, ਜਿਹਨਾਂ ਵਿਚ ਬ੍ਰਿਟਿਸ਼ ਕੋਲੰਬੀਆ ਵਿੱਚ ਇਕ, ਅਲਬਰਟਾ ਵਿੱਚ ਚਾਰ, ਓਨਟਾਰੀਓ ਵਿੱਚ ਨੌਂ ਅਤੇ ਕਿਊਬਿਕ ਵਿੱਚ 98 ਮਾਮਲੇ ਸਨ।ਨਵੇਂ ਜਾਰੀ ਕੀਤੇ ਗਏ ਅੰਕੜਿਆਂ ਦੇ ਨਾਲ ਨੰਬਰ ਬਦਲ ਗਏ ਹਨ। ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਪਰ ਓਂਟਾਰੀਓ ਵਿੱਚ 13 ਜੂਨ ਨੂੰ ਅਠਾਰਾਂ ਕੇਸਾਂ ਦੀ ਪੁਸ਼ਟੀ ਹੋਈ, ਜਿਸ ਨਾਲ ਕੈਨੇਡਾ ਵਿਚ ਕੇਸਾਂ ਕੁੱਲ ਗਿਣਤੀ 155 ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਗਏ ਵਿਦਿਆਰਥੀਆਂ ਲਈ ਨਵੀਂ ਚੁਣੌਤੀ, ਨਿੱਜੀ ਕਾਲਜਾਂ ਦੀ ਪੜ੍ਹਾਈ ਮਗਰੋਂ ਨਹੀਂ ਮਿਲੇਗਾ 'ਵਰਕ ਪਰਮਿਟ'
ਜ਼ਿਕਰਯੋਗ ਹੈ ਕਿ ਮੰਕੀਪੌਕਸ ਇੱਕ ਜ਼ੂਨੋਟਿਕ ਬਿਮਾਰੀ ਹੈ, ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਜਰਾਸੀਮ ਵਾਇਰਸਾਂ ਦੇ ਉਸੇ ਪਰਿਵਾਰ ਤੋਂ ਆਉਂਦਾ ਹੈ ਜੋ ਚੇਚਕ ਦਾ ਕਾਰਨ ਬਣਦਾ ਹੈ, ਜਿਸ ਨੂੰ 1980 ਵਿੱਚ ਖ਼ਤਮ ਕੀਤਾ ਗਿਆ ਸੀ।ਸੰਯੁਕਤ ਰਾਜ ਵਿੱਚ ਕਈ ਡਾਕਟਰਾਂ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਇਹ ਬੀਮਾਰੀ ਆਸਾਨੀ ਨਾਲ ਪਛਾਣਨ ਯੋਗ ਅਤੇ ਇਲਾਜਯੋਗ ਹੈ ਅਤੇ ਆਬਾਦੀ ਨੂੰ ਘਬਰਾਉਣਾ ਨਹੀਂ ਚਾਹੀਦਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।