ਅਮਰੀਕਾ ’ਚ ਫਿਰ ਵਧਣ ਲੱਗੇ ਕੋਵਿਡ ਦੇ ਮਾਮਲੇ, ਹਫ਼ਤੇ ਭਰ ’ਚ 7,100 ਤੋਂ ਜ਼ਿਆਦਾ ਰੋਗੀ ਹਸਪਤਾਲ ’ਚ ਦਾਖ਼ਲ

07/31/2023 11:31:50 PM

ਜਲੰਧਰ (ਇੰਟ.)-ਸੰਯੁਕਤ ਰਾਜ ਅਮਰੀਕਾ ’ਚ ਇਕ ਵਾਰ ਫਿਰ ਤੋਂ ਕੋਵਿਡ ਦੇ ਮਾਮਲੇ ਵਧ ਰਹੇ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਮੁਤਾਬਕ 15 ਜੁਲਾਈ ਤੋਂ ਬਾਅਦ ਹਫ਼ਤੇ ਭਰ ਵਿਚ 7100 ਤੋਂ ਜ਼ਿਆਦਾ ਰੋਗੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜੋ ਇਸ ਤੋਂ ਇਕ ਹਫ਼ਤੇ ਪਹਿਲਾਂ ਦੇ ਅੰਕੜੇ 6,444 ਤੋਂ ਜ਼ਿਆਦਾ ਹਨ। ਸੀ. ਡੀ. ਸੀ. ਨੇ ਚਿਤਾਵਨੀ ਦਿੱਤੀ ਹੈ ਕਿ ਹਸਪਤਾਲ ਵਿਚ ਦਾਖ਼ਲ ਹੋਣ ਵਾਲਿਆਂ ’ਚ 10 ਫੀਸਦੀ ਵਾਧਾ ਦੇਖਿਆ ਗਿਆ ਹੈ, ਜੋ ਪਿਛਲੇ ਸਾਲ ਦਸੰਬਰ ਤੋਂ ਬਾਅਦ ਤੋਂ ਸਭ ਤੋਂ ਤੇਜ਼ ਵਾਧਾ ਹੈ।

ਇਹ ਖ਼ਬਰ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦੇ ‘ਹਾਈਬ੍ਰਿਡ’ ਅੱਤਵਾਦੀ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਓਮੀਕ੍ਰਾਨ ਵੈਰੀਐਂਟ ਨਾਲ ਵਧ ਰਹੇ ਹਨ ਮਾਮਲੇ

ਇਸ ਤੋਂ ਇਲਾਵਾ 21 ਜੁਲਾਈ ਤੱਕ ਐਮਰਜੈਂਸੀ ਵਾਰਡ ’ਚ ਆਉਣ ਵਾਲੇ ਔਸਤਨ 0.73 ਫੀਸਦੀ ਲੋਕਾਂ ਵਿਚ ਕੋਵਿਡ ਪਾਜ਼ੇਟਿਵ ਪਾਇਆ ਗਿਆ ਸੀ, ਜੋ 21 ਜੂਨ ਤੱਕ ਦੀ ਗਿਣਤੀ ’ਚ 0.49 ਫੀਸਦੀ ਤੋਂ ਜ਼ਿਆਦਾ ਹੈ। ਅਟਲਾਂਟਾ ’ਚ ਸੀ. ਡੀ. ਸੀ. ਦੇ ਕੋਵਿਡ ਪ੍ਰਬੰਧਕ ਡਾ. ਬ੍ਰੇਡਨ ਜੈਕਸਨ ਨੇ ਕਿਹਾ ਹੈ ਕਿ ਲੱਗਭਗ 6, 7 ਮਹੀਨੇ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਚੀਜ਼ਾਂ ਫਿਰ ਤੋਂ ਠੀਕ ਹੋਣ ਲੱਗੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼

ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਸ਼ੁਰੂਆਤੀ ਸੰਕੇਤਕਾਂ ਨੂੰ ਉੱਪਰ ਜਾਂਦੇ ਦੇਖਿਆ ਹੈ ਅਤੇ ਇਸ ਹਫ਼ਤੇ ਲੰਬੇ ਸਮੇਂ ’ਚ ਪਹਿਲੀ ਵਾਰ ਅਸੀਂ ਹਸਪਤਾਲ ਵਿਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਦੇਖਿਆ ਹੈ। ਸੀ. ਡੀ. ਸੀ. ਦੇ ਬੁਲਾਰੇ ਕੈਥਲੀਨ ਕਾਨਲੇ ਨੇ ਕਿਹਾ ਕਿ ਇਸ ਸਮੇਂ ਸੀ. ਡੀ. ਸੀ. ਦੀ ਜੀਨੋਮਿਕ ਨਿਗਰਾਨੀ ਤੋਂ ਸੰਕੇਤ ਮਿਲਦਾ ਹੈ ਕਿ ਇਨਫੈਕਸ਼ਨ ’ਚ ਵਾਧਾ ਓਮੀਕ੍ਰੋਨ ਨਾਲ ਸਬੰਧਤ ਵੈਰੀਐਂਟਸ ਕਾਰਨ ਹੋ ਰਹੀ ਹੈ ਜੋ 2022 ਦੀ ਸ਼ੁਰੂਆਤ ਤੋਂ ਪ੍ਰਸਾਰਿਤ ਹੋ ਰਹੇ ਹਨ।


Manoj

Content Editor

Related News