ਇਕ ਕੀੜੇ ਦੇ ਕੱਟਣ ਨਾਲ 5 ਸਾਲਾ ਬੱਚੀ ਨੂੰ ਹੋਇਆ ਅਧਰੰਗ, ਮਾਂ ਨੇ ਸ਼ੇਅਰ ਕੀਤੀ ਕਹਾਣੀ
Friday, Jun 15, 2018 - 04:13 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਮਿਸੀਸਿਪੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ। ਜੈਸਿਕਾ ਗ੍ਰਿਫਿਨ ਨਾਮ ਦੀ ਔਰਤ ਨੇ ਫੇਸਬੁੱਕ 'ਤੇ ਆਪਣੀ ਇਸ ਕਹਾਣੀ ਨੂੰ ਸ਼ੇਅਰ ਕੀਤਾ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਕਿਵੇਂ ਇਕ 'ਟਿਕ' (ਕੀੜੇ) ਕਾਰਨ ਉਸ ਦੀ 5 ਸਾਲਾ ਬੱਚੀ ਨੂੰ ਅਧਰੰਗ ਹੋ ਗਿਆ ਅਤੇ ਉਸ ਦੀ ਅਵਾਜ ਚਲੀ ਗਈ। ਜੈਸਿਕਾ ਮੁਤਾਬਕ ਉਸ ਦੀ ਕਹਾਣੀ ਬਾਕੀ ਮਾਪਿਆਂ ਲਈ ਸਬਕ ਹੋ ਸਕਦੀ ਹੈ ਕਿਉਂਕਿ ਘਰ ਵਿਚ ਮੌਜੂਦ ਇਹ ਮਾਮੂਲੀ ਜਿਹਾ ਕੀੜਾ ਕਿਸੇ ਲਈ ਵੀ ਖਤਰਨਾਕ ਹੋ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਕੀੜਾ ਸਾਹ ਪ੍ਰਣਾਲੀ ਨੂੰ ਫੇਲ ਕਰ ਸਕਦਾ ਹੈ। ਇੰਨਾ ਹੀ ਨਹੀਂ ਅਜਿਹੇ ਕਈ ਮਾਮਲਿਆਂ ਵਿਚ ਪੀੜਤ ਦੀ ਜਾਨ ਵੀ ਜਾ ਸਕਦੀ ਹੈ।
ਸ਼ੇਅਰ ਕੀਤੀ ਇਹ ਕਹਾਣੀ
ਜੈਸਿਕਾ ਗ੍ਰਿਫਿਨ 5 ਸਾਲਾ ਬੱਚੀ ਦੀ ਮਾਂ ਹੈ। ਉਨ੍ਹਾਂ ਨੇ ਦੱਸਿਆ,''ਮੇਰੀ ਬੇਟੀ ਕੈਲਿਨ ਕਰਕ ਬੀਤੇ ਬੁੱਧਵਾਰ ਨੂੰ ਸਕੂਲ ਲਈ ਸਵੇਰੇ ਉਠੀ ਤਾਂ ਅਚਾਨਕ ਬੈੱਡ ਤੋਂ ਥੱਲੇ ਡਿੱਗ ਪਈ। ਉਹ ਆਪਣੇ ਪੈਰ ਤੱਕ ਜ਼ਮੀਨ 'ਤੇ ਨਹੀਂ ਰੱਖ ਪਾ ਰਹੀ ਸੀ।'' ਜੈਸਿਕਾ ਨੇ ਅੱਗੇ ਲਿਖਿਆ,''ਪਹਿਲਾਂ ਮੈਨੂੰ ਲੱਗਾ ਕਿ ਕੈਲਿਨ ਦਾ ਪੈਰ ਸੋਂ ਗਿਆ ਹੈ। ਇਸ ਲਈ ਉਹ ਉਠ ਨਹੀਂ ਰਿਹਾ ਹੋਵੇਗਾ। ਬਾਅਦ ਵਿਚ ਮੈਂ ਉਸ ਦੇ ਵਾਲਾਂ ਵਿਚ ਕੰਘੀ ਕਰਨ ਲੱਗੀ। ਕੈਲਿਨ ਉਸ ਸਮੇਂ ਤੱਕ ਅਟਕ-ਅਟਕ ਕੇ ਬੋਲ ਰਹੀ ਸੀ ਅਤੇ ਉਸ ਦੀ ਅਵਾਜ ਮੈਨੂੰ ਚੰਗੀ ਤਰ੍ਹਾਂ ਨਾਲ ਸੁਣਾਈ ਦੇ ਰਹੀ ਸੀ। ਮੈਂ ਉਸ ਦੇ ਵਾਲਾਂ ਵਿਚ ਕੰਘੀ ਕਰ ਰਹੀ ਸੀ ਕਿ ਅਚਾਨਕ ਮੇਰੀ ਨਜ਼ਰ ਉਸ ਦੇ ਵਾਲਾਂ ਵਿਚਕਾਰ ਹੋਏ ਇਕ ਜ਼ਖਮ 'ਤੇ ਪਈ।
ਜ਼ਖਮ ਨੂੰ ਧਿਆਨ ਨਾਲ ਦੇਖਣ 'ਤੇ ਇਹ ਕਿਸੇ ਕੀੜੇ ਦੇ ਕੱਟਣ ਨਾਲ ਹੋਇਆ ਲੱਗ ਰਿਹਾ ਸੀ। ਇਨ੍ਹਾਂ ਦੇਖਦੇ ਹੀ ਮੈਂ ਆਪਣੀ ਬੇਟੀ ਕੈਲਿਨ ਨੂੰ ਤੁਰੰਤ ਹਸਪਤਾਲ ਲੈ ਗਈ, ਜਿੱਥੇ ਮੇਰੀ ਬੇਟੀ ਨੂੰ ਐਮਰਜੈਂਸੀ ਰੂਮ ਵਿਚ ਸ਼ਿਫਟ ਕਰ ਦਿੱਤਾ ਗਿਆ। ਕੁਝ ਹੀ ਘੰਟਿਆਂ ਵਿਚ ਡਾਕਟਰਾਂ ਦੀ ਇਕ ਟੀਮ ਨੇ ਮੈਨੂੰ ਦੱਸਿਆ ਕਿ ਕੈਲਿਨ ਨੂੰ 'ਟਿਕ ਪੈਰਾਲਾਈਜ਼' ਹੋਇਆ ਹੈ। ਟਿਕ ਦੇ ਲਾਰ ਵਿਚ ਨਿਊਰੋਟਾਕਸਿਨ ਦਾ ਪਤਾ ਚੱਲਿਆ ਹੈ।''
ਡਾਕਟਰਾਂ ਨੇ ਦੱਸਿਆ ਕਿ ਇਕ ਵਾਰੀ ਟਿਕ ਉਸ ਦੀ ਖੋਪੜੀ ਵਿਚੋਂ ਹਟਾ ਦਿੱਤੇ ਜਾਣ ਮਗਰੋਂ ਕੈਲਿਨ ਦੇ ਲੱਛਣ ਵੀ 12 ਤੋਂ 24 ਘੰਟੇ ਦੇ ਅੰਦਰ ਖਤਮ ਹੋ ਜਾਣਗੇ। ਡਾਕਟਰਾਂ ਮੁਤਾਬਕ ਟਿਕ ਨਾਮ ਦੇ ਇਸ ਪਰਜੀਵੀ ਵਿਚ 'ਪੈਰਾਲਿਸਿਸ ਨਿਊਰੋਟਾਕਸਿਨਕੀ' ਨਾਮ ਦਾ ਪਦਾਰਥ ਹੁੰਦਾ ਹੈ ਜੋ ਉਸ ਦੀ ਲਾਰ ਵਿਚ ਹੁੰਦਾ ਹੈ। ਇਹ ਜ਼ਹਿਰ ਨਰਵ ਫੰਕਸ਼ਨ ਨੂੰ ਬਲਾਕ ਕਰ ਦਿੰਦਾ ਹੈ। ਇਸ ਦੇ ਲੱਛਣ 2 ਤੋਂ 7 ਦਿਨਾਂ ਤੱਕ ਰਹਿੰਦੇ ਹਨ। ਇਸ ਦੀ ਸ਼ੁਰੂਆਤ ਥਕਾਵਟ ਨਾਲ ਹੁੰਦੀ ਹੈ। ਜਿਸ ਵਿਚ ਪੈਰ ਦਾ ਸੋਂ ਜਾਣਾ ਅਤੇ ਮਾਂਸਪੇਸ਼ੀਆ ਵਿਚ ਦਰਦ ਉਠਣਾ ਹੈ। ਹੇਠਲੇ ਸਿਰੇ ਤੋਂ ਅਧਰੰਗ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਪੂਰੇ ਸਰੀਰ ਵਿਚ ਫੈਲ ਜਾਂਦਾ ਹੈ। ਜੇ ਟਿਕ ਨੂੰ ਹਟਾਇਆ ਨਾ ਜਾਵੇ ਤਾਂ ਜੀਭ ਅਤੇ ਫੇਸ਼ੀਅਲ ਪੈਰਾਲਿਸਿਸ (ਚਿਹਰੇ ਦਾ ਅਧਰੰਗ) ਹੋ ਸਕਦਾ ਹੈ।