ਪਾਕਿਸਤਾਨ ''ਚ 121 ਵਕੀਲਾਂ ਖ਼ਿਲਾਫ਼ ਮਾਮਲਾ ਦਰਜ

Wednesday, Nov 17, 2021 - 06:04 PM (IST)

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਪੁਲਸ ਨੇ ਸਿਆਲਕੋਟ ਦੇ ਸਹਾਇਕ ਕਮਿਸ਼ਨਰ ਦਫ਼ਤਰ ’ਤੇ ਹਮਲਾ ਕਰਨ ਅਤੇ ਭੰਨ-ਤੋੜ ਕਰਨ ਦੇ ਦੋਸ਼ ਹੇਠ 121 ਵਕੀਲਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡਾਨ ਦੀ ਰਿਪੋਰਟ ਮੁਤਾਬਕ, ਸਿਵਲ ਲਾਈਨ ਪੁਲਸ ਨੇ ਸਹਾਇਕ ਕਮਿਸ਼ਨਰ ਦੇ ਦਫ਼ਤਰ 'ਤੇ ਹਮਲਾ ਕਰਨ ਅਤੇ ਭੰਨਤੋੜ ਕਰਨ ਵਾਲੇ ਨਾਇਬ ਤਹਿਸੀਲਦਾਰ ਆਮਿਰ ਅਦਨਾਨ ਦੀ ਸ਼ਿਕਾਇਤ 'ਤੇ ਵਕੀਲਾਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ (ਪੀਪੀਸੀ) ਦੀ ਧਾਰਾ 440/341 ਅਤੇ 186 ਦੇ ਤਹਿਤ ਮਾਮਲਾ ਦਰਜ ਕੀਤਾ ਹੈ।  

ਪੜ੍ਹੋ ਇਹ ਅਹਿਮ ਖਬਰ - ਇਟਲੀ ਦੀ ਨਾਗਰਿਕਤਾ ਨਾ ਮਿਲਣ ਕਾਰਨ ਅਲਬਾਨੀਆ ਮੂਲ ਦੀ ਮੁਟਿਆਰ ਨੇ ਲਾਇਆ ਮੌਤ ਨੂੰ ਗਲੇ

ਗੌਰਤਲਬ ਹੈ ਕਿ ਸੋਮਵਾਰ ਨੂੰ ਸਿਆਲਕੋਟ ਇੱਕ ਗੈਰ-ਕਾਨੂੰਨੀ ਢਾਂਚੇ ਨੂੰ ਢਾਹੁਣ ਲਈ ਵੱਡੀ ਗਿਣਤੀ ਵਿੱਚ ਵਕੀਲਾਂ ਨੇ ਸਹਾਇਕ ਕਮਿਸ਼ਨਰ ਸੋਨੀਆ ਸਦਫ ਦੇ ਦਫ਼ਤਰ 'ਤੇ ਧਾਵਾ ਬੋਲ ਦਿੱਤਾ ਸੀ। ਵਕੀਲਾਂ ਨੇ ਦਾਅਵਾ ਕੀਤਾ ਕਿ ਢਾਂਚਾ ਢਾਹੁਣਾ ਗੈਰ-ਵਾਜਬ ਸੀ ਕਿਉਂਕਿ ਇਹ ਅਦਾਲਤ ਦੇ ਸਟੇਅ ਆਰਡਰ ਦੇ ਖ਼ਿਲਾਫ਼ ਸੀ। ਰਿਪੋਰਟ ਮੁਤਾਬਕ ਆਮਿਰ ਅਦਨਾਨ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਜ਼ਿਲਾ ਬਾਰ ਐਸੋਸੀਏਸ਼ਨ ਦੇ ਵਕੀਲ ਹੁਮਾਯੂੰ ਪਰਵੇਜ਼ ਭੁੱਟਾ ਦੀ ਅਗਵਾਈ 'ਚ ਕਰੀਬ 100-120 ਵਕੀਲਾਂ ਨੇ ਸਿਆਲਕੋਟ ਦੀ ਸਹਾਇਕ ਕਮਿਸ਼ਨਰ ਸੋਨੀਆ ਸਦਫ ਦੇ ਦਫਤਰ ਦਾ ਦਰਵਾਜ਼ਾ ਤੋੜਿਆ ਅਤੇ ਜੰਮ ਕੇ ਭੰਨ-ਤੋੜ ਕੀਤੀ। ਵਕੀਲਾਂ ਨੇ ਬਾਅਦ ਵਿੱਚ ਕਚਿਹਰੀ ਚੌਕ ਵਿੱਚ ਸਾਦੀਫ਼ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਬੋਲੇ। ਸ਼ਿਕਾਇਤਕਰਤਾ ਨੇ ਵਕੀਲਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਸ ਨੂੰ ਦਰਖਾਸਤ ਦੇ ਨਾਲ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸੌਂਪੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ 'ਚ ਬੋਲਿਆ ਭਾਰਤ, ਕਿਹਾ- ਪਾਕਿ 'ਚ ਅੱਤਵਾਦੀਆਂ ਨੂੰ 'ਮੁਫ਼ਤ ਪਾਸ' ਦਾ ਆਨੰਦ ਮਿਲਦਾ ਹੈ


Vandana

Content Editor

Related News