ਦਫਤਰ ਜਾਣ ਤੋਂ ਜ਼ਿਆਦਾ ਮੁਸ਼ਕਿਲ ਹੈ ਬੱਚੇ ਸੰਭਾਲਣਾ
Saturday, Sep 28, 2019 - 07:43 PM (IST)

ਵਾਸ਼ਿੰਗਟਨ (ਇੰਟ.)-ਹੁਣੇ ਜਿਹੇ ਹੋਈ ਇਕ ਰਿਸਰਚ ’ਚ ਇਹ ਸਾਹਮਣੇ ਆਇਆ ਹੈ ਕਿ ਦਫਤਰ ਵਿਚ ਜਾ ਕੇ ਕੰਮ ਕਰਨ ਨਾਲੋਂ ਕਿਤੇ ਜ਼ਿਆਦਾ ਮੁਸ਼ਕਿਲ ਹੈ ਘਰ ਰਹਿ ਕੇ ਬੱਚਿਆਂ ਨੂੰ ਸੰਭਾਲਣਾ। ਇਹ ਖੁਦ ਔਰਤਾਂ ਵੀ ਮੰਨਦੀਆਂ ਹਨ। ਉਂਝ ਹਰ ਕਿਸੇ ਦੀ ਸੋਚ ਇਸ ਗੱਲ ਨੂੰ ਲੈ ਕੇ ਵੱਖ ਹੋ ਸਕਦੀ ਹੈ ਪਰ ਇਸ ਸਟੱਡੀ ਤੋਂ ਕਿਤੇ ਨਾਲ ਕਿਤੇ ਇਸ ਗੱਲ ਤੋਂ ਪਰਦਾ ਤਾਂ ਉੱਠ ਗਿਆ ਹੈ ਕਿ ਬੱਚਿਆਂ ਨੂੰ ਸੰਭਾਲਣਾ ਭਾਵੇਂ ਕੰਮ ਵਿਚ ਨਾ ਗਿਣਿਆ ਗਿਆ ਹੋਵੇ ਪਰ ਇਹ ਕੰਮ ਕਿਸੇ ਵੀ ਅਰਥ ’ਚ ਘੱਟ ਨਹੀਂ ਹੈ। ਇਸ ਰਿਸਰਚ ਵਿਚ ਸ਼ਾਮਿਲ ਹੋਣ ਵਾਲੀਆਂ 31 ਫੀਸਦੀ ਔਰਤਾਂ ਨੇ ਮੰਨਿਆ ਕਿ ਦਫਤਰ ਜਾਣ ਤੋਂ ਵੱਧ ਘਰ ਵਿਚ ਬੱਚਿਆਂ ਨਾਲ ਰਹਿ ਕੇ ਉਨ੍ਹਾਂ ਨੂੰ ਸੰਭਾਲਣਾ ਹੁੰਦਾ ਹੈ। ਬੱਚਿਆਂ ਨੂੰ ਸੰਭਾਲਣ ਦੌਰਾਨ ਸਾਰਾ ਦਿਨ ਦਫਤਰ ਜਾਣ ਤੋਂ ਵੱਧ ਥਕਾਵਟ ਹੋ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਐਕਟਿਵ ਰਹਿਣਾ ਹੁੰਦਾ ਹੈ। ਕਿਸੇ ਵੀ ਲਾਪ੍ਰਵਾਹੀ ਨਾਲ ਬੱਚੇ ਨੂੰ ਸੱਟ ਲੱਗ ਸਕਦੀ ਹੈ। ਅਜਿਹਾ ਲੰਮੇ ਸਮੇਂ ਤੱਕ ਕਰਨ ਨਾਲ ਔਰਤਾਂ ਚਿੜਚਿੜਾਪਨ ਮਹਿਸੂਸ ਕਰਦੀਆਂ ਹਨ, ਨਾਲ ਹੀ ਉਨ੍ਹਾਂ ਦੇ ਖਾਣੇ ਤੋਂ ਲੈ ਕੇ ਸੌਣ ਤੱਕ ਦਾ ਸ਼ੈਡਿਉੂਲ ਵਿਗੜ ਜਾਂਦਾ ਹੈ। ਦੂਜੇ ਪਾਸੇ ਦਫਤਰ ਦਾ ਕੰਮ ਨਿਸ਼ਚਿਤ ਹੁੰਦਾ ਹੈ ਤੇ ਉਸ ਸਮੇਂ ਤੋਂ ਬਾਅਦ ਉਹ ਬਿਹਤਰ ਫੀਲ ਕਰਦੀਆਂ ਹਨ।
ਕੀ ਹੈ ਸਟੱਡੀ?
ਯੂਨਾਈਟਿਡ ਕਿੰਗਡਮ ਵਿਚ ਕੀਤੀ ਗਈ ਖੋਜ ’ਚ ਲਗਭਗ 15000 ਜੋੜਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਸ ਵਿਚ 31 ਫੀਸਦੀ ਜੋੜਿਆਂ ਨੇ ਬੱਚਿਆਂ ਦਾ ਕੰਮ ਜ਼ਿਆਦਾ ਮੁਸ਼ਕਿਲ ਦੱਸਿਆ। ਖਾਸ ਗੱਲ ਇਹ ਹੈ ਕਿ ਇਸ ਵਿਚ ਸਭ ਤੋਂ ਵੱਧ ਉਹ ਲੋਕ ਹਨ, ਜੋ ਵਿਆਹ ਤੋਂ ਬਾਅਦ ਪਹਿਲੇ ਬੱਚੇ ਨੂੰ ਸੰਭਾਲ ਰਹੇ ਹਨ। ਦੂਜੇ ਪਾਸੇ ਕੁਝ ਅਜਿਹੇ ਵੀ ਲੋਕ ਹਨ, ਜੋ ਦਫਤਰ ਜਾਣ ਨੂੰ ਜ਼ਿਆਦਾ ਤਣਾਅ ਭਰਿਆ ਕੰਮ ਮੰਨਦੇ ਹਨ। ਲਗਭਗ 55 ਫੀਸਦੀ ਨੇ ਇਕ ਸੁਰ ’ਚ ਇਸ ਦਾ ਜਵਾਬ ਦਿੱਤਾ, ਭਾਵੇਂ ਇਨ੍ਹਾਂ ’ਚੋਂ 20 ਫੀਸਦੀ ਲੋਕ ਇਸ ਗੱਲ 'ਤੇ ਸਹਿਮਤ ਸਨ ਕਿ ਸਿਰਫ ਛੋਟੇ ਬੱਚਿਆਂ ਦੀ ਦੇਖਭਾਲ ਮੁਸ਼ਕਿਲ ਹੈ।