ਭਾਰਤ ਤੋਂ ਬੰਗਲਾਦੇਸ਼ ਕਣਕ ਲੈ ਕੇ ਜਾ ਰਿਹਾ ਮਾਲਵਾਹਕ ਜਹਾਜ਼ ਹਾਦਸਾ ਵਾਪਰਨ ਕਾਰਨ ਡੁੱਬਾ

05/20/2022 1:14:46 PM

ਢਾਕਾ (ਏਜੰਸੀ)- ਭਾਰਤ ਤੋਂ 1600 ਟਨ ਕਣਕ ਲੈ ਕੇ ਜਾ ਰਿਹਾ ਹਲਕਾ ਮਾਲਵਾਹਕ ਜਹਾਜ਼ ਬੰਗਾਲ ਦੀ ਖਾੜੀ ਦੇ ਮੁਹਾਣੇ 'ਤੇ ਮੇਘਨਾ ਨਦੀ ਵਿਚ ਪੂਰੀ ਤਰ੍ਹਾਂ ਡੁੱਬ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਜਹਾਜ਼ ਤਲਹਟੀ ਵਿਚ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਹ ਜਹਾਜ਼ ਮੰਗਲਵਾਰ ਨੂੰ ਚਟੋਗ੍ਰਾਮ ਬੰਦਰਗਾਹ 'ਤੇ ਇਕ ਵੱਡੇ ਮਾਲਵਾਹਕ ਜਹਾਜ਼ ਤੋਂ ਇਕ ਨਿੱਜੀ ਆਟਾ ਮਿੱਲ ਲਈ ਕਣਕ ਲੈ ਕੇ ਢਾਕਾ ਦੇ ਬਾਹਰੀ ਹਿੱਸੇ 'ਚ ਸਥਿਤ ਨਰਾਇਣਗੰਜ ਨਦੀ ਗੋਦੀ ਵੱਲ ਜਾ ਰਿਹਾ ਸੀ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ, ਜਦੋਂ ਆਯਾਤਕ, ਖ਼ਾਸ ਕਰਕੇ ਏਸ਼ੀਆਈ ਆਯਾਤਕ ਭਾਰਤ ਤੋਂ ਆਉਣ ਵਾਲੀ ਕਣਕ 'ਤੇ ਨਿਰਭਰ ਹਨ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਦਰਅਸਲ 24 ਫਰਵਰੀ ਨੂੰ ਯੂਕ੍ਰੇਨ 'ਤੇ ਰੂਸੀ ਹਮਲੇ ਦੇ ਬਾਅਦ ਕਾਲਾ ਸਾਗਰ ਤੋਂ ਨਿਰਯਾਤ ਬੰਦ ਹੋ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਦੀ ਵਿਚ ਜਹਾਜ਼ ਡੁੱਬਣ ਦੇ ਬਾਅਦ ਕਣਕ ਨੂੰ ਬਚਾਉਣਾ ਸੰਭਵ ਨਹੀਂ ਹੈ। ਬੰਗਲਾਦੇਸ਼ ਵਾਟਰ ਟਰਾਂਸਪੋਰਟ ਸੈੱਲ ਦੇ ਸੰਯੁਕਤ ਸਕੱਤਰ ਅਤਾਉਲ ਕਬੀਰ ਨੇ ਕਿਹਾ, 'ਹਲਕਾ ਜਹਾਜ਼ 1600 ਟਨ ਕਣਕ ਨਾਲ ਪਾਣੀ ਵਿਚ ਡੁੱਬ ਗਿਆ ਹੈ...ਕਣਕ ਨੂੰ ਬਚਾਉਣ ਦਾ ਕੋਈ ਤਰੀਕਾ ਨਹੀਂ ਹੈ।' ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਜਹਾਜ਼ ਪੂਰੀ ਤਰ੍ਹਾਂ ਨਹੀਂ ਡੁੱਬਿਆ ਹੈ ਅਤੇ ਤਟਵਰਤੀ ਲਕਸ਼ਮੀਪੁਰ ਜ਼ਿਲ੍ਹੇ ਦੇ ਤਿੱਲਰ ਛਾਕ ਇਲਾਕੇ ਵਿਚ ਉਹ ਹਾਦਸਾਗ੍ਰਸਤ ਹੋਇਆ ਸੀ।

ਇਹ ਵੀ ਪੜ੍ਹੋ: 'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ ਰਿਲੇਸ਼ਨਸ਼ਿਪ 'ਚ

ਜਹਾਜ਼ ਦੇ ਸ਼ਿਪਿੰਗ ਏਜੰਟ ਨੇ ਦੱਸਿਆ ਸੀ ਕਿ ਤਲਹਟੀ ਨਾਲ ਟਕਰਾਉਣ ਦੇ ਬਾਅਦ ਜਹਾਜ਼ ਦੇ ਅਗਲੇ ਹਿੱਸੇ ਵਿਚ ਦਰਾਰ ਆ ਗਈ ਹੈ ਅਤੇ ਉਸ ਵਿਚ ਕਾਫ਼ੀ ਪਾਣੀ ਭਰ ਗਿਆ ਹੈ। ਬਾਅਦ ਵਿਚ ਪਾਣੀ ਜਹਾਜ਼ ਦੇ ਵਿਚ ਵਾਲੇ ਹਿੱਸੇ ਵਿਚ ਦਾਖ਼ਲ ਹੋ ਗਿਆ ਅਤੇ ਪੂਰਾ ਜਹਾਜ਼ ਡੁੱਬ ਗਿਆ। ਅਧਿਕਾਰੀਆਂ ਅਤੇ ਕਣਕ ਦੇ ਅਯਾਤਕ ਨੇ ਦੱਸਿਆ ਕਿ ਪੂਰੇ ਮਾਲ ਦੀ ਕੀਮਤ ਕਰੀਬ 6.64 ਕਰੋੜ ਟਕਾ (7,58,280.70 ਅਮਰੀਕੀ ਡਾਲਰ) ਸੀ। ਇਹ ਪੁੱਛਣ 'ਤੇ ਕਿ ਕੀ ਕਿਸੇ ਨੇ ਜਾਣਬੁੱਝ ਕੇ ਜਹਾਜ਼ ਨੂੰ ਡੁਬੋਇਆ ਹੈ, ਕਬੀਰ ਨੇ ਇਨ੍ਹਾਂ ਗੱਲਾਂ ਨੂੰ ਸਿਰਫ਼ ਅਟਕਲਾਂ ਦੱਸਦੇ ਹੋਏ ਕਿਹਾ ਕਿ ਇਹ ਆਮ ਹਾਦਸਾ ਹੈ।

ਇਹ ਵੀ ਪੜ੍ਹੋ: ਕੈਨੇਡਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Huawei ਅਤੇ ZTE ਉਤਪਾਦਾਂ 'ਤੇ ਲਗਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News