ਆਸਟ੍ਰੇਲੀਆ : 1 ਜੁਲਾਈ ਤੋਂ ਬਦਲਣਗੇ NSW ''ਚ ਇਹ ਨਿਯਮ, ਸਰਕਾਰ ਨੇ ਕੀਤੀ ਤਿਆਰੀ

Saturday, Jun 29, 2019 - 01:48 PM (IST)

ਆਸਟ੍ਰੇਲੀਆ : 1 ਜੁਲਾਈ ਤੋਂ ਬਦਲਣਗੇ NSW ''ਚ ਇਹ ਨਿਯਮ, ਸਰਕਾਰ ਨੇ ਕੀਤੀ ਤਿਆਰੀ

ਸਿਡਨੀ, (ਸਨੀ ਚਾਂਦਪੁਰੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸਰਕਾਰ ਵੱਲੋਂ ਨਵੇਂ ਨਿਯਮਾਂ ਤਹਿਤ ਲੋਕਾਂ ਨੂੰ ਹਲਕੀ ਰਾਹਤ ਦਿੱਤੀ ਜਾ ਰਹੀ ਹੈ । ਸਰਕਾਰ ਵੱਲੋਂ ਨਿਊ ਸਾਊਥ ਵੇਲਜ਼ ਦੇ ਵਾਹਨ ਚਾਲਕਾਂ ਨੂੰ ਆਪਣੀ ਕਾਰ ਦੀ ਰਜਿਸਟ੍ਰੇਸ਼ਨ ਕਰਵਾਉਣ 'ਤੇ ਛੋਟ ਮਿਲੇਗੀ । ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦਾ ਪਹਿਲਾ ਸੂਬਾ ਬਣ ਜਾਵੇਗਾ ਜੋ ਇਹ ਨਿਰਧਾਰਿਤ ਕਰੇਗਾ ਕਿ 1 ਜੁਲਾਈ ਤੋਂ ਮਹਿੰਗਾਈ ਲਈ ਕਿੰਨੀ ਅਸ਼ਟਾਮ ਫ਼ੀਸ ਅਦਾ ਕੀਤੀ ਜਾਵੇਗੀ। ਪਿਛਲੇ ਸਾਲ ਸਟੈਂਪ ਡਿਊਟੀ ਨੂੰ ਸੁਧਾਰਣ ਦੀ ਕੋਸ਼ਿਸ਼ ਕਰਦੇ ਹੋਏ ਡੋਮਿਕ ਪੈਰੋਟੈੱਟ ਨੇ ਕਿਹਾ ਕਿ ਉਹ ਹੋਮ ਬਿੱਲਰਾਂ 'ਤੇ ਪੈਂਦੇ ਟੈਕਸ ਦੇ ਬੋਝ ਨੂੰ ਘਟਾਉਣ ਦੀ ਇਜਾਜ਼ਤ ਦੇਣਗੇ, ਜਿਸ ਨਾਲ ਉਨ੍ਹਾਂ ਨੂੰ ਵਧੇਰੇ ਰਕਮ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਮਿਲੇਗੀ ।

ਇਸ ਤਹਿਤ ਉਹ ਡਰਾਈਵਰ ਜੋ ਹਫ਼ਤੇ 'ਚ 15 ਡਾਲਰ ਜਾਂ ਇਸ ਤੋਂ ਵੱਧ ਭੁਗਤਾਨ ਕਰਦੇ ਹਨ, ਉਹ ਅੱਧੇ ਮੁੱਲ 'ਤੇ ਵਾਹਨ ਰਜਿਸਟ੍ਰੇਸ਼ਨ ਦੇ ਯੋਗ ਹੋਣਗੇ ਅਤੇ ਜਿਹੜੇ ਲੋਕ 25 ਡਾਲਰ ਜਾਂ ਇਸ ਤੋਂ ਵੱਧ ਦਾ ਭੁਗਤਾਨ ਕਰਦੇ ਹਨ, ਉਹ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਸਕਣਗੇ । ਸੂਬਾ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਦੇ ਦੁੱਗਣੇ ਲੋਕ ਇਸ ਦਾ ਲਾਹਾ ਲੈ ਸਕਣਗੇ । ਜੁਲਾਈ ਮਹੀਨੇ ਤੋਂ ਲਗਭਗ 1,30,000 ਸਵੈ-ਫੰਡ ਪ੍ਰਾਪਤ ਰਿਟਾਇਰ ਕਾਮਨਵੈਲਥ ਸੀਨੀਅਰਜ਼ ਹੈਲਥ ਕਾਰਡ ਦੇ ਧਾਰਕ ਇੱਕ ਸਾਲ 'ਚ 200 ਡਾਲਰ ਲੈਣ ਦੇ ਯੋਗ ਹੋਣਗੇ ।

ਇਸੇ ਤਰ੍ਹਾਂ ਪਰਿਵਾਰਾਂ ਨੂੰ ਪ੍ਰਤੀ ਬੱਚਾ 100 ਡਾਲਰ ਦਾ ਵਾਊਚਰ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਬੱਚਿਆਂ ਦੇ ਪ੍ਰੋਗਰਾਮ ਅਧੀਨ ਖੇਡ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਸਕੇ । ਦੂਸਰਾ ਵਾਊਚਰ 1 ਜੁਲਾਈ ਤੋਂ 31 ਦਸੰਬਰ ਵਿਚਕਾਰ ਛੇ ਮਹੀਨਿਆਂ ਦੀ ਮਿਆਦ ਲਈ ਉਪਲਬਧ ਹੋਵੇਗਾ । ਸਾਲ 2018 'ਚ ਪੇਸ਼ ਕੀਤੀਆਂ ਗਈਆਂ ਟੈਕਸ ਕਟੌਤੀਆਂ ਤਹਿਤ ਵੀ 40,000 ਕਾਰੋਬਾਰੀਆਂ ਨੂੰ ਵੀ ਕੁਝ ਰਾਹਤ ਮਿਲੇਗੀ, ਜਿਸ ਨਾਲ ਉਹ 2018-19 ਵਿੱਚ 850,000 ਡਾਲਰ ਤੋਂ 2019-20 ਵਿੱਚ 9,00,000 ਡਾਲਰ ਤੱਕ ਵਾਧਾ ਕਰਨ ਲਈ ਪੈਰੋਲ ਟੈਕਸ ਸੈੱਟ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਣਗੇ । ਹੁਣ ਦੇਖਣਾ ਇਹ ਹੋਵੇਗਾ ਕਿ ਸੂਬਾ ਸਰਕਾਰ ਦੀਆਂ ਇਹ ਨੀਤੀਆਂ ਲੋਕਾਂ ਨੂੰ ਕਿੰਨੀਆਂ ਪਸੰਦ ਆਉਂਦੀਆਂ ਹਨ ।


Related News